Side effects of vegetables: ਖਾਣ ਵਾਲੀ ਕਿਸੇ ਵੀ ਵਸਤੂ ਦੀ ਵਧੇਰੇ ਵਰਤੋਂ ਸਰੀਰ ਲਈ ਨੁਕਸਾਨਦੇਹ ਵੀ ਹੋ ਸਕਦੀ ਹੈ, ਫਿਰ ਭਾਵੇਂ ਉਹ ਸਬਜ਼ੀਆਂ ਵੀ ਕਿਉਂ ਨਾ ਹੋਣ। ਸਬਜ਼ੀਆਂ ’ਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਤੇ ਲੋਹਾ ਬਹੁਤਾਤ ’ਚ ਪਾਏ ਜਾਂਦੇ ਹਨ, ਇਸੇ ਲਈ ਅਸੀਂ ਇਨ੍ਹਾਂ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਦੇ ਹਾਂ; ਪਰ ਚਾਰ ਸਬਜ਼ੀਆਂ ਮਸ਼ਰੂਮ, ਗਾਜਰ, ਚੁਕੰਦਰ ਤੇ ਗੋਭੀ ਤੇ ਫਲ ਸੰਤਰੇ ਵਿੱਚ ਹੈਰਾਨ ਕਰ ਦੇਣ ਵਾਲੇ ਸਾਈਡ ਇਫ਼ੈਕਟਸ ਵੀ ਹੁੰਦੇ ਹਨ।



 

ਮਸ਼ਰੂਮ ਨਾਲ ਹੋ ਸਕਦੀ ਛਪਾਕੀ
ਮਸ਼ਰੂਮ ’ਚ ਵਿਟਾਮਿਨ ‘ਡੀ’ ਭਰਪੂਰ ਮਾਤਰਾ ਚ ਹੁੰਦਾ ਹੈ ਪਰ ਕੁਝ ਵਿਅਕਤੀਆਂ ਨੂੰ ਇਸ ਦੇ ਖਾਣ ਤੋਂ ਬਾਅਦ ਛਪਾਕੀ (ਰੈਸ਼ੇਜ਼) ਦੀ ਸ਼ਿਕਾਇਤ ਵੀ ਹੋ ਸਕਦੀ ਹੈ; ਜਿਸ ਨੂੰ ਐਲਰਜੀ ਵੀ ਕਿਹਾ ਜਾਂਦਾ ਹੈ। ਇਸ ਨੂੰ ਕੱਚਾ ਖਾਣ ’ਤੇ ਅਜਿਹੀ ਸਮੱਸਿਆ ਵੱਧ ਪੈਦਾ ਹੋ ਸਕਦੀ ਹੈ।

 
ਗਾਜਰ ਨਾਲ ਬਦਲ ਸਕਦਾ ਚਮੜੀ ਦਾ ਰੰਗ
ਜ਼ਿਆਦਾ ਗਾਜਰ ਖਾਣ ਨਾਲ ਕੁਝ ਵਿਅਕਤੀਆਂ ਦੀ ਚਮੜੀ ਦਾ ਰੰਗ ਨਾਰੰਗੀ ਹੋ ਸਕਦਾ ਹੈ। ਗਾਜਰ ਵਿੱਚ ਬੀਟਾ ਕੈਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਗਾਜਰ ਹੀ ਨਹੀਂ, ਸਗੋਂ ਵਧੇਰੇ ਕੱਦੂ ਦੀ ਸਬਜ਼ੀ ਤੇ ਸ਼ਕਰਕੰਦੀ ਖਾਣ ਨਾਲ ਚਮੜੀ ਦਾ ਰੰਗ ਬਦਲ ਸਕਦਾ ਹੈ।

ਚੁਕੰਦਰ ਨਾਲ ਬਦਲ ਸਕਦਾ ਹੈ ਯੂਰਿਨ ਦਾ ਰੰਗ
ਚੁਕੰਦਰ ਨੂੰ ਜ਼ਿਆਦਾ ਖਾਣ ਨਾਲ ਮੂਤਰ (ਯੂਰਿਨ) ਦਾ ਰੰਗ ਗੁਲਾਬੀ ਹੋ ਸਕਦਾ ਹੈ। ਗੁਲਾਬੀ ਰੰਗ ਵੇਖ ਕੇ ਤੁਸੀਂ ਹੈਰਾਨ ਹੋ ਸਕਦੇ ਹੋ ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਇਹ ਸਿਰਫ਼ ਚੁਕੰਦਰ ਦਾ ਸਾਈਡ ਇਫ਼ੈਕਟ ਹੁੰਦਾ ਹੈ।



ਇਹ ਵੀ ਪੜ੍ਹੋ: ਬੱਸਾਂ 'ਚ ਔਰਤਾਂ ਲਈ ਮੁਫਤ ਸਫਰ ਦਾ ਵੱਡਾ ਸੱਚ ਆਇਆ ਸਾਹਮਣੇ, ਰੋਡਵੇਜ਼ ਨੂੰ 217.90 ਕਰੋੜ ਦੇ ਨੁਕਸਾਨ ਦੀ ਸੰਭਾਵਨਾ
 

ਸੰਤਰੇ ਦੇ ਰਸ ਦਾ ਵੀ ਹੋ ਸਕਦਾ ਸਾਈਡ ਇਫ਼ੈਕਟ
ਬੀਟਾ ਕੈਰੋਟੀਨ ਵਾਂਗ ਵਿਟਾਮਿਨ ‘ਸੀ’ ਦੀ ਜ਼ਿਆਦਾ ਮਾਤਰਾ ਨਾਲ ਸਾਡੇ ਮੂਤਰ ਦਾ ਰੰਗ ਬਦਲ ਸਕਦਾ ਹੈ। ਇੱਕ ਦਿਨ ਵਿੱਚ ਇਸ ਵਿਟਾਮਿਨ ਦੀ ਵੱਧ ਮਾਤਰਾ ਮੂਤਰ ਨੂੰ ਚਮਕੀਲਾ ਬਣਾ ਦਿੰਦਾ ਹੈ। ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਪੈਦਾ ਹੋਣ ਨਾਲ ਵੀ ਯੂਰਿਨ ਦਾ ਰੰਗ ਬਦਲ ਜਾਂਦਾ ਹੈ। ਵਿਟਾਮਿਨ ‘ਸੀ’ ਵੱਧ ਲੈ ਰਹੇ ਹੋ, ਤਾਂ ਉਸ ਨਾਲ ਪਾਣੀ ਭਰਪੂਰ ਮਾਤਰਾ ’ਚ ਪੀਓ।

 
ਗੋਭੀ ਨਾਲ ਹੁੰਦੀ ਹਾਜ਼ਮੇ ਦੀ ਸਮੱਸਿਆ
ਫੁੱਲਗੋਭੀ ਤੇ ਇਸ ਪ੍ਰਜਾਤੀ ਦੀਆਂ ਹੋਰ ਸਬਜ਼ੀਆਂ ਗੈਸਟ੍ਰੋਇੰਟੈਸਟਾਇਨਲ ਦੀ ਸਮੱਸਿਆ ਪੈਦਾ ਕਰ ਸਕਦੀਆਂ ਹਨ। ਇਨ੍ਹਾਂ ਨਾਲ ਸੋਜ਼ਿਸ਼ ਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਗੋਭੀ ਉਂਝ ਪੌਸ਼ਟਿਕ ਹੁੰਦੀ ਹੈ ਪਰ ਇਸ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ। ਇਸ ਨੂੰ ਕੱਚੀ ਖਾਣ ਨਾਲ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਰਾਫ਼ਿਨੋਜ ਪਾਇਆ ਜਾਂਦਾ ਹੈ, ਜਿਸ ਨੂੰ ਸਾਡਾ ਸਰੀਰ ਹਜ਼ਮ ਨਹੀਂ ਕਰ ਪਾਉਂਦਾ ਤੇ ਸਾਡੇ ਢਿੱਡ ਵਿੱਚ ਦਰਦ ਹੋਣ ਲੱਗਦਾ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ