50 ਸੈਕਿੰਡ ਦੇ ਟੀਜ਼ਰ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਫ਼ਿਲਮ ਦੀ ਕਹਾਣੀ ਅੱਤਵਾਦ ਦੇ ਆਲੇ-ਦੁਆਲੇ ਘੁੰਮਦੀ ਹੈ। ਨਾਲ ਹੀ ਫ਼ਿਲਮ ਸਸਪੈਂਸ ਥ੍ਰਿਲਰ ਹੈ। ਫ਼ਿਲਮ ਦੀ ਅਸਲ ਕਹਾਣੀ ਨੂੰ ਸਮਝਣ ਲਈ ਫੈਨਸ ਨੂੰ ‘ਬਲੈਂਕ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ।
ਫ਼ਿਲਮ ‘ਬਲੈਂਕ’ ‘ਚ ਸੰਨੀ ਦਿਓਲ ਤੇ ਕਰਨ ਤੋਂ ਇਲਾਵਾ ਇਸ਼ਿਤਾ ਦੱਤਾ ਵੀ ਨਜ਼ਰ ਆਵੇਗੀ। ਖ਼ਬਰਾਂ ਤਾਂ ਇਹ ਵੀ ਹਨ ਫ਼ਿਲਮ ‘ਚ ਅਕਸ਼ੈ ਕੁਮਾਰ ਦਾ ਕੈਮਿਓ ਰੋਲ ਵੀ ਹੋਵੇਗਾ ਜੋ 3 ਮਈ ਨੂੰ ਸਾਫ਼ ਹੋ ਜਾਵੇਗਾ, ਜਦੋਂ ਫ਼ਿਲਮ ਸਿਲਵਰ ਸਕਰੀਨ ‘ਤੇ ਰਿਲੀਜ਼ ਹੋਵੇਗਾ।