ਜੰਮੂ-ਕਸ਼ਮੀਰ: ਐਲਓਸੀ ‘ਤੇ ਪਾਕਿਸਤਾਨ ਨਾਪਾਕ ਹਰਕਤਾਂ ਤੋਂ ਬਾਜ ਨਹੀ ਆ ਰਿਹਾ ਹੈ। ਜੰਮੂ-ਕਸ਼ਮੀਰ ‘ਚ ਪਾਕਿਸਤਾਨ ਵੱਲੋਂ ਲਗਾਤਾਰ ਸੀਜ਼ਫਾਈਰ ਦਾ ਉਲੰਘਨ ਜਾਰੀ ਹੈ। ਪਾਕਿਸਤਾਨ ਲਾਈਨ ਆਫ ਕੰਟ੍ਰੋਲ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪੁੰਛ ਦੇ ਸ਼ਾਹਪੁਰ ਸੈਕਟਰ ਅਤੇ ਰਾਜੌਰੀ ਦੇ ਨੌਸ਼ੇਰਾ ਸੈਟਕਰ ‘ਚ ਪਾਕਿਸਤਾਨ ਨੇ ਭਾਰੀ ਮੋਰਟਾਰ ਸੁੱਟੇ ਅਤੇ ਗੋਲ਼ੀਬਾਰੀ ਕੀਤੀ। ਜਿਸ ਨਾਲ ਕਈ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਪਾਕਿਸਤਾਨ ਵੱਲੋਂ ਹੋਈ ਇਸ ਫਾਈਰਿੰਗ ‘ਚ ਪੁੰਛ ਦੇ ਸ਼ਾਹਪੁਰ ‘ਚ ਪੰਜ ਨਾਗਰਿਕ ਜ਼ਖ਼ਮੀ ਹੋਏ ਹਨ। ਭਾਰਤੀ ਸੈਨਾ ਨੇ ਵੀ ਪਾਕਿਸਤਾਨ ਨੂੰ ਇਸ ਹਰਕੱਤ ਦਾ ਕਰਾਰਾ ਜਵਾਬ ਦਿੱਤਾ ਹੈ ਅਤੇ ਪਾਕਿਸਤਾਨ ਦੀ ਸੱਤ ਚੌਕੀਆਂ ਨੂੰ ਤਬਾਹ ਕਰ ਦਿੱਤਾ ਹੈ ਜਿਸ ‘ਚ ਪਾਕਿ ਦੇ ਤਿੰਨ ਸੈਨਿਕ ਵੀ ਮਾਰੇ ਗਏ ਹਨ।
ਭਾਰਤੀ ਸੈਨਾ ਦੀ ਕਾਰਵਾਈ ਦੀ ਨੂੰ ਖੁਦ ਪਾਕਿਸਤਾਨ ਦੀ ਸੈਨਾ ਨੇ ਕਬੂਲ ਕੀਤਾ ਹੈ। ਪਾਕਿਸਤਾਨ ਦੇ ਕੁਝ ਇਲਾਕਿਆਂ ‘ਚ ਵੀ ਭਾਰੀ ਨੁਕਸਾਨ ਹੋਇਆ ਹੈ। ਪਰਸੋਂ ਪਾਕਿਸਤਾਨ ਵੱਲੋਂ ਹੋਈ ਗੋਲ਼ੀਬਾਰੀ ‘ਚ ਬੀਐਸਐਫ ਦੇ ਜਵਾਨ ਸਮੇਤ ਇੱਕ ਪੰਜ ਸਾਲਾਂ ਬੱਚੀ ਦੀ ਮੌਤ ਹੋ ਗਈ ਸੀ।