ਮੁੰਬਈ: ਸੰਨੀ ਦਿਓਲ ਦੀ ਫ਼ਿਲਮ ‘ਬਲੈਂਕ’ ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਸੰਨੀ ਇੱਕ ਵਾਰ ਫੇਰ ਐਕਸ਼ਨ ਅੰਦਾਜ਼ ‘ਚ ਨਜ਼ਰ ਆਏ ਹਨ। ਇਸ ਨੂੰ ਦੇਖ ਫੈਨਸ ਕਾਫੀ ਖੁਸ਼ ਹਨ। ਸੰਨੀ ਦੇ ਐਕਸ਼ਨ ਨਾਲ ਫ਼ਿਲਮ ‘ਚ ਸਰਪ੍ਰਾਈਜ਼ ਐਲੀਮੈਂਟ ਕਰਨ ਕਪਾਡੀਆ ਹੈ।

ਕਰਨ ਦੀ ਇਹ ਡੈਬਿਊ ਫ਼ਿਲਮ ਹੈ। ਫ਼ਿਲਮ ‘ਬਲੈਂਕ’ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ‘ਚ ਕਰਨ ਐਕਸੀਡੈਂਟ ‘ਚ ਆਪਣੀ ਯਾਦਾਸ਼ਤ ਖੋਹ ਚੁੱਕਿਆ ਹੈ ਤੇ ਪੁਲਿਸ ਹਿਰਾਸਤ ‘ਚ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਉਸ ਦੇ ਸੀਨੇ ‘ਤੇ ਅਜਿਹਾ ਬੰਬ ਹੈ ਜਿਸ ਨੂੰ ਹਟਾਇਆ ਨਹੀਂ ਜਾ ਸਕਦਾ। ਇਸ ਨੂੰ ਹਟਾਉਣ ਦੀ ਕੋਸ਼ਿਸ਼ ‘ਚ ਧਮਾਕਾ ਹੋਣਾ ਸੰਭਵ ਹੈ।



‘ਬਲੈਂਕ’ 3 ਮਈ ਨੂੰ ਰਿਲੀਜ਼ ਹੋਣੀ ਹੈ। ਫ਼ਿਲਮ ਅੱਤਵਾਦ ਦੇ ਮੁੱਦੇ ‘ਤੇ ਆਧਾਰਤ ਹੈ। ਇਸ ’ਚ ਸੰਨੀ ਇੰਟੈਲੀਜੈਂਸ ਬਿਊਰੋ ਦੇ ਹੈੱਡ ਦੇ ਤੌਰ ‘ਤੇ ਨਜ਼ਰ ਆਉਣਗੇ। ਦੇਖਦੇ ਹਾਂ ਕਿ ਸੰਨੀ ਦਾ ਇਹ ਅੰਦਾਜ਼ ਫੈਨਸ ਨੂੰ ਕਿੰਨਾ ਪਸੰਦ ਆਉਂਦਾ ਹੈ।