ਮੁੰਬਈ: ਬਾਲੀਵੁੱਡ ਅਦਾਕਾਰ ਅੱਜਕੱਲ੍ਹ ਵੈੱਬ ਸੀਰੀਜ਼ ‘ਚ ਕਾਫੀ ਨਜ਼ਰ ਆ ਰਹੇ ਹਨ। ਨਵਾਜ਼ੂਦੀਨ ਸਿੱਦੀਕੀ, ਸੈਫ ਅਲੀ ਖ਼ਾਨ ਤੋਂ ਬਾਅਦ ਹੁਣ ਬੌਬੀ ਦਿਓਲ ਵੀ ਵੈੱਬ ਸੀਰੀਜ਼ ‘ਚ ਕੰਮ ਕਰਨ ਲਈ ਤਿਆਰ ਹਨ। ਇਸ ਦੀ ਸ਼ੂਟਿੰਗ ਵੀ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ। ਬੌਬੀ ਦਿਓਲ ਦੀ ਇਸ ਵੈੱਬ ਸੀਰੀਜ਼ ਦਾ ਨਾਂ ‘ਕਲਾਸ ਆਫ਼ 83’ ਹੋਵੇਗਾ। ਇਸ ਨੂੰ ਸ਼ਾਹਰੁਖ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਹੇਠ ਬਣਾਇਆ ਜਾਵੇਗਾ।

ਬੀਤੇ ਦਿਨੀਂ ਹੀ ‘ਕਲਾਸ ਆਫ਼ 83’ ਦੀ ਸ਼ੂਟਿੰਗ ਸ਼ੁਰੂ ਹੋਈ ਹੈ, ਜਿਸ ਦੀ ਜਾਣਕਾਰੀ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀ ਹੈ। ਇਸ ਸੀਰੀਜ਼ ਦੀ ਸ਼ੂਟਿੰਗ ਦਾ ਕਲੈਪ ਬੋਰਡ ਸ਼ੇਅਰ ਕਰਦੇ ਹੋਏ ਬੌਬੀ ਨੇ ਕੈਪਸ਼ਨ ਵੀ ਲਿਖਿਆ ਹੈ। ਇਹ ਸੀਰੀਜ਼ ਨੈੱਟਫਲਿਕਸ ‘ਤੇ ਸ਼ੋਅ ਕੀਤੀ ਜਾਵੇਗੀ।


ਬੌਬੀ ਦਿਓਲ ਨੇ ਸਲਮਾਨ ਦੀ ਫ਼ਿਲਮ ‘ਰੇਸ-3’ ਨਾਲ ਫ਼ਿਲਮਾਂ ‘ਚ ਲੰਬੇ ਸਮੇਂ ਤੋਂ ਬਾਅਦ ਵਾਪਸੀ ਕੀਤੀ ਸੀ। ਇਸ ਲਈ ਉਨ੍ਹਾਂ ਨੇ ਆਪਣੀ ਬੌਡੀ ‘ਤੇ ਵੀ ਕਾਫੀ ਕੰਮ ਕੀਤਾ ਸੀ। ਬੌਬੀ ਦਿਓਲ ਦੇ ਕੰਮ ਦੀ ਗੱਲ ਕਰੀਏ ਤਾਂ ਇਸ ਸੀਰੀਜ਼ ਤੋਂ ਇਲਾਵਾ ਬੌਬੀ ਜਲਦੀ ਹੀ ਅਕਸ਼ੈ ਕੁਮਾਰ ਦੀ ਫ਼ਿਲਮ ‘ਹਾਊਸਫੁਲ-4’ ਵੀ ਨਜ਼ਰ ਆਉਣਗੇ।