ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਹਾਲ ਹੀ ਵਿੱਚ NCB ਨੇ ਗ੍ਰਿਫਤਾਰ ਕੀਤਾ ਸੀ। ਭਾਰਤੀ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਫਿਲਮ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਪ੍ਰਤੀ ਆਪਣੇ ਆਪਣੇ ਰੀਐਕਸ਼ਨ ਦਿੱਤੇ। ਇਸ ਦੌਰਾਨ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਨੂੰ ਭਾਰਤੀ ਦੇ ਸਮਰਥਨ 'ਚ ਬੋਲਣ ਲਈ ਟ੍ਰੋਲ ਹੋਣਾ ਪਿਆ।


ਕਪਿਲ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਫੈਨਜ਼ ਨਾਲ ਜੁੜੇ ਰਹਿਣ ਲਈ ਅਕਸਰ ਆਪਣੀਆਂ ਫੋਟੋਆਂ ਅਤੇ ਵੀਡਿਓ ਸ਼ੇਅਰ ਕਰਦੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਭਾਰਤੀ ਸਿੰਘ ਦੀ ਗ੍ਰਿਫਤਾਰੀ ਦੀ ਗੱਲ ਕਰਦੇ ਹੋਏ ਕਪਿਲ ਸ਼ਰਮਾ ਦੀ ਗ੍ਰਿਫਤਾਰੀ ਦੀ ਗੱਲ ਕਹੀ। ਕਪਿਲ ਨੂੰ ਇਹ ਗੱਲ ਪਸੰਦ ਨਹੀਂ ਆਈ, ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਯੂਜ਼ਰ 'ਤੇ ਬਾਡੀ ਸ਼ੇਮਿੰਗ ਨੂੰ ਲੈ ਕੇ ਕੋਮੈਂਟਸ ਕੀਤੇ ਅਤੇ ਹੁਣ ਕਪਿਲ ਨੂੰ ਟਰੋਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।




ਉਸ ਯੂਜ਼ਰ ਨੇ ਕਪਿਲ ਨੂੰ ਲਿਖਿਆ, 'ਭਾਰਤੀ ਦਾ ਕੀ ਹਾਲ ਹੋਇਆ? ਜਦ ਤੱਕ ਫੜੀ ਨਹੀਂ ਗਈ, ਡਰੱਗਜ਼ ਨਹੀਂ ਲੈਂਦੀ ਸੀ। ਓਹੀ ਹਾਲ ਤੁਹਾਡਾ ਹੈ ਸ਼ਇਦ ਜਦ ਤੱਕ ਫੜੇ ਨਹੀਂ ਜਾਂਦੇ" ਤਾਂ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਕਪਿਲ ਨੇ ਲਿਖ ਦਿੱਤਾ,"ਪਹਿਲਾਂ ਆਪਣੇ ਸਾਈਜ਼ ਦੀ ਸ਼ਰਟ ਸਵਾ ਮੋਟੇ" ਹਾਲਾਂਕਿ ਕਪਿਲ ਸ਼ਰਮਾ ਨੇ ਕੁਝ ਸਮੇਂ ਬਾਅਦ ਆਪਣਾ ਟਵੀਟ ਡਿਲੀਟ ਕਰ ਦਿੱਤਾ, ਪਰ ਉਦੋਂ ਤੱਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਟਵੀਟ ਦਾ ਸਕਰੀਨ ਸ਼ਾਟ ਵਾਇਰਲ ਹੋਣਾ ਸ਼ੁਰੂ ਹੋ ਗਿਆ ਸੀ।