Akshay Kumar Debut In South Cinema: ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨਿ ਅਕਸ਼ੈ ਕੁਮਾਰ ਦਾ ਸਮਾਂ ਠੀਕ ਨਹੀਂ ਚੱਲ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੀਆਂ ਫਿਲਮਾਂ ਲਗਾਤਾਰ ਫਲੌਪ ਹੋ ਰਹੀਆਂ ਹਨ। ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬੜੇ ਮੀਆਂ ਛੋਟੇ ਮੀਆਂ' ਵੀ ਖਾਸ ਕਮਾਲ ਨਹੀਂ ਦਿਖਾ ਪਾਈ ਹੈ।  

ਇਹ ਵੀ ਪੜ੍ਹੋ: ਖਿੱਚ ਲਓ ਤਿਆਰੀ, ਜਲਦ ਸ਼ੁਰੂ ਹੋਵੇਗਾ 'ਕੌਨ ਬਣੇਗਾ ਕਰੋੜਪਤੀ 16', ਇਸ ਤਰੀਕ ਤੋਂ ਸ਼ੁਰੂ ਹੋਣਗੇ ਰਜਿਸਟ੍ਰੇਸ਼ਨ

ਇਸ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਨੇ ਵੀ ਸਾਊਥ ਸਿਨੇਮਾ ਦਾ ਰੁਖ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਕਸ਼ੇ ਕੁਮਾਰ ਵਿਸ਼ਨੂੰ ਮੰਚੂ ਦੀ ਫਿਲਮ 'ਕਨੱਪਾ' ਰਾਹੀਂ ਸਾਊਥ ਸਿਨੇਮਾ 'ਚ ਐਂਟਰੀ ਕਰ ਰਹੇ ਹਨ। ਉਨ੍ਹਾਂ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਵਿਸ਼ਨੂੰ ਮੰਚੂ ਨੇ ਪੋਸਟ 'ਚ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਸ਼ਾਨਦਾਰ ਅਨੁਭਵ ਲਈ ਰਹੋ ਤਿਆਰਵਿਸ਼ਨੂੰ ਮੰਚੂ ਨੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ 'ਚ ਅਕਸ਼ੇ ਕੁਮਾਰ ਨਜ਼ਰ ਆ ਰਹੇ ਹਨ। ਵਿਸ਼ਨੂੰ ਮੰਚੂ ਅਤੇ ਟੀਮ ਦੇ ਹੋਰ ਲੋਕ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਕੈਪਸ਼ਨ ਹੈ, 'ਹੁਣ 'ਕਨੱਪਾ' ਦਾ ਸਫਰ ਹੋਰ ਰੋਮਾਂਚਕ ਹੋ ਗਿਆ ਹੈ, ਕਿਉਂਕਿ ਅਸੀਂ ਸੁਪਰਸਟਾਰ ਅਕਸ਼ੈ ਕੁਮਾਰ ਦਾ ਤੇਲਗੂ ਫਿਲਮ ਇੰਡਸਟਰੀ 'ਚ ਸਵਾਗਤ ਕਰ ਰਹੇ ਹਾਂ। 'ਕਨੱਪਾ' ਨਾਲ ਤੇਲਗੂ ਸਿਨੇਮਾ ਵਿੱਚ ਆਪਣੇ ਡੈਬਿਊ ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ। ਇੱਕ ਸ਼ਾਨਦਾਰ ਅਨੁਭਵ ਲਈ ਤਿਆਰ ਰਹੋ'!

ਬਾਹੂਬਲੀ ਸਟਾਰ ਪ੍ਰਭਾਸ ਨਾਲ ਕਰਨਗੇ ਸਕ੍ਰੀਨ ਸ਼ੇਅਰਅਕਸ਼ੈ ਕੁਮਾਰ ਵਿਸ਼ਨੂੰ ਮੰਚੂ ਦੀ ਐਕਸ਼ਨ ਐਡਵੈਂਚਰ ਪੈਨ ਇੰਡੀਆ ਫਿਲਮ 'ਕਨੱਪਾ' 'ਚ ਸਾਊਥ ਸੁਪਰਸਟਾਰ ਪ੍ਰਭਾਸ ਨਾਲ ਸਕ੍ਰੀਨ ਸ਼ੇਅਰ ਕਰਨਗੇ। ਉਨ੍ਹਾਂ ਤੋਂ ਇਲਾਵਾ ਮਲਿਆਲਮ ਸੁਪਰਸਟਾਰ ਮੋਹਨ ਲਾਲ ਵੀ ਫਿਲਮ ਦਾ ਹਿੱਸਾ ਹਨ। ਇਨ੍ਹਾਂ ਤੋਂ ਇਲਾਵਾ ਨੂਪੁਰ ਸੈਨਨ, ਨਯਨਥਾਰਾ ਅਤੇ ਮੋਹਨ ਬਾਬੂ ਵੀ ਨਜ਼ਰ ਆਉਣਗੇ। ਫਿਲਮ 'ਕਨੱਪਾ' ਦੀ ਸੱਚੀ ਕਹਾਣੀ 'ਤੇ ਆਧਾਰਿਤ ਹੈ, ਜੋ ਭਗਵਾਨ ਸ਼ਿਵ ਦੇ ਅਟੁੱਟ ਭਗਤ ਹਨ।

ਬਾਲੀਵੁੱਡ ਫਿਲਮਾਂ ਲਗਾਤਾਰ ਹੋਈਆਂ ਫਲੌਪਦੱਸ ਦਈਏ ਕਿ ਬਾਲੀਵੁੱਡ 'ਚ ਪਿਛਲੇ ਲੰਬੇ ਸਮੇਂ ਤੋਂ ਅਕਸ਼ੈ ਕੁਮਾਰ ਦੀਆਂ ਫਿਲਮਾਂ ਫਲੌਪ ਹੋ ਰਹੀਆਂ ਹਨ। ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬੜੇ ਮੀਆਂ ਛੋਟੇ ਮੀਆਂ' ਵੀ ਕੋਈ ਖਾਸ ਕਮਾਲ ਨਹੀਂ ਦਿਖਾ ਪਾਈ ਹੈ। 350 ਕਰੋੜ ਦੇ ਬਜਟ 'ਚ ਬਣੀ ਫਿਲਮ ਨੇ 5 ਦਿਨਾਂ 'ਚ 50 ਕਰੋੜ ਵੀ ਨਹੀਂ ਕਮਾਏ ਹਨ। 

ਆਮਿਰ ਖਾਨ ਦਾ ਝੂਠਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਬਾਲੀਵੁੱਡ ਐਕਟਰ ਨੇ ਪੁਲਿਸ 'ਚ ਦਰਜ ਕਰਵਾਈ FIR, ਜਾਣੋ ਮਾਮਲਾ