ਹੈਦਰਾਬਾਦ: ਬਾਲੀਵੁੱਡ ਦੇ ਦਿੱਗਜ ਕਲਾਕਾਰ ਰਿਤਿਕ ਰੌਸ਼ਨ ਨੂੰ ਇੱਥੋਂ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਰਿਤਿਕ ਤੇ ਤਿੰਨ ਹੋਰਨਾਂ ਖ਼ਿਲਾਫ਼ ਇੱਕ ਜਿੰਮ ਯੂਜ਼ਰ ਨੇ ਸ਼ਿਕਾਇਤ ਕੀਤੀ ਸੀ ਕਿ ਜਿਨ੍ਹਾਂ ਸੇਵਾਵਾਂ ਦਾ ਵਾਅਦਾ ਕੀਤਾ ਜਾਂਦਾ ਹੈ, ਉਹ ਦਿੱਤੀਆਂ ਜਾਂਦੀਆਂ। ਇਸ ਮਗਰੋਂ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।
ਇੱਥੋਂ ਦੀ ਕੇਪੀਐਚਬੀ ਕਾਲੋਨੀ ਪੁਲਿਸ ਥਾਣੇ ਦੇ ਇੰਸਪੈਕਟਰ ਕੇ. ਲਕਸ਼ਮੀ ਨਾਰਾਇਨ ਨੇ ਦੱਸਿਆ ਕਿ ਆਈ. ਸ਼ਸ਼ੀਕਾਂਤ ਨੇ ਕਲਟ.ਫਿੱਟ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਸ਼ਿਕਾਇਤ ਦਰਜ ਕਰਵਾਈ ਹੈ। ਰਿਤਿਕ ਰੌਸ਼ਨ ਇਸ ਬਰਾਂਡ ਦਾ ਅੰਬੈਸਡਰ ਹੈ, ਇਸ ਲਈ ਸ਼ਿਕਾਇਤਕਰਤਾ ਨੇ ਕੰਪਨੀ ਦੇ ਅਧਿਕਾਰੀਆਂ ਦੇ ਨਾਲ-ਨਾਲ ਉਸ ਖ਼ਿਲਾਫ਼ ਵੀ ਸ਼ਿਕਾਇਤ ਦੇ ਦਿੱਤੀ ਹੈ।
ਸ਼ਿਕਾਇਤ ਮੁਤਾਬਕ ਸ਼ਸ਼ੀਕਾਂਤ ਨੇ ਜਿੰਮ ਨੂੰ ਭਾਰ ਘਟਾਉਣ ਲਈ ਪਿਛਲੇ ਸਾਲ ਦਸੰਬਰ ਵਿੱਚ 17,490 ਰੁਪਏ ਦਾ ਭੁਗਤਾਨ ਕੀਤਾ ਸੀ, ਪਰ ਉਸ ਨੂੰ ਸਹੀ ਸਮਾਂ (ਟਾਈਮ ਸਲਾਟ) ਨਹੀਂ ਸੀ ਦਿੱਤਾ ਗਿਆ। ਕੰਪਨੀ ਇਹ ਪੈਕੇਜ 36,400 ਰੁਪਏ ਵਿੱਚ ਵੇਚਦੀ ਹੈ ਪਰ ਉਸ ਨੂੰ ਛੋਟ ਵਿੱਚ ਮਿਲਿਆ ਸੀ। ਸ਼ਸ਼ੀਕਾਂਤ ਨੇ ਦਾਅਵਾ ਕੀਤਾ ਕਿ ਰਿਤਿਕ ਰੌਸ਼ਨ ਨੂੰ ਆਪਣਾ ਮੁੱਖ ਚਿਹਰਾ ਦਿਖਾਉਣ ਵਾਲੀ ਇਹ ਜਿੰਮ ਕੰਪਨੀ ਦਾਅਵਾ ਕਰਦੀ ਹੈ ਕਿ ਰੋਜ਼ਾਨਾ ਵਰਕਆਊਟ ਸੈਸ਼ਨ ਨਾਲ ਭਾਰ ਯਕੀਨਨ ਘਟਾਇਆ ਜਾਂਦਾ ਹੈ। ਉਸ ਨੇ ਕਿਹਾ ਹੈ ਕਿ ਰਿਤਿਕ ਕਰਕੇ ਵੱਡੀ ਗਿਣਤੀ ਵਿੱਚ ਲੋਕ ਕੰਪਨੀ ਨਾਲ ਜੁੜੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਿੰਮ ਬਾਰੇ ਭੁਲੇਖਾ ਪਾਊ ਪ੍ਰਚਾਰ ਤੋਂ ਬੁਰੇ ਫਸੇ ਰਿਤਿਕ ਰੌਸ਼ਨ, ਕੇਸ ਦਰਜ
ਏਬੀਪੀ ਸਾਂਝਾ
Updated at:
04 Jul 2019 09:23 PM (IST)
ਸ਼ਿਕਾਇਤ ਮੁਤਾਬਕ ਸ਼ਸ਼ੀਕਾਂਤ ਨੇ ਜਿੰਮ ਨੂੰ ਭਾਰ ਘਟਾਉਣ ਲਈ ਪਿਛਲੇ ਸਾਲ ਦਸੰਬਰ ਵਿੱਚ 17,490 ਰੁਪਏ ਦਾ ਭੁਗਤਾਨ ਕੀਤਾ ਸੀ, ਪਰ ਉਸ ਨੂੰ ਸਹੀ ਸਮਾਂ (ਟਾਈਮ ਸਲਾਟ) ਨਹੀਂ ਸੀ ਦਿੱਤਾ ਗਿਆ।
- - - - - - - - - Advertisement - - - - - - - - -