ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਅਮਰਨਾਥ ਯਾਤਰੀਆਂ ਦੇ ਲਈ 102 ਰੁਪਏ ਦਾ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਯਾਤਰਾ ਨੂੰ ਧਿਆਨ ‘ਚ ਰੱਖਦੇ ਹੋਏ ਪਲਾਨ ਦੀ ਸਮਾਂ 7 ਦਿਨਾਂ ਦੀ ਰੱਖੀ ਗਈ ਹੈ। ਜੰਮੂ-ਕਸ਼ਮੀਰ ਸਰਕਲ ਲਈ ਬਣਾਏ ਗਏ ਇਸ ਨਵੇਂ ਪਲਾਨ ’ਚ ਯਾਤਰੀਆਂ ਨੂੰ ਅਨਲਿਮਟਿਡ ਡੇਟਾ ਮਿਲੇਗਾ। ਗਾਹਕ ਹਰ ਰੋਜ਼ ਅੱਧਾ ਜੀਬੀ ਹਾਈ ਸਪੀਡ ਡੇਟਾ ਇਸਤੇਮਾਲ ਕਰ ਸਕਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ 64Kbps ਦੀ ਸਪੀਡ ਮਿਲੇਗੀ। ਇਸ ਦੇ ਨਾਲ ਹੀ ਅਨਲਿਮੀਟਡ ਕਾਲਿੰਗ ਤੇ 100 ਐਸਐਮਐਸ ਹਰ ਰੋਜ਼ ਫਰੀ ਮਿਲਣਗੇ।


ਜੰਮੂ ਕਸ਼ਮੀਰ ਦੀ ਸਰੱਖਿਆ ਦੇ ਮੱਦੇਨਜ਼ਰ ਦੇਸ਼ ਭਰ ਤੋਂ ਆਏ ਯਾਤਰੀਆਂ ਲਈ ਸਿਰਫ ਪੋਸਟ ਪੇਡ ਕਨੈਕਸ਼ਨ ਹੀ ਕੰਮ ਕਰਦੇ ਹਨ। ਅਜਿਹੇ ‘ਚ ਕਿਸੇ ਵੀ ਟੈਲੀਕਾਮ ਕੰਪਨੀ ਤੋਂ ਜੁੜੇ ਪ੍ਰੀਪੇਡ ਗਾਹਕਾਂ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਲਈ ਜੰਮੂ ਕਸ਼ਮੀਰ ਤੋਂ ਨਵਾਂ ਕਨੈਕਸ਼ਨ ਲੈਣਾ ਪੈਂਦਾ ਹੈ। ਅਜਿਹੇ ‘ਚ ਇਹ ਉਨ੍ਹਾਂ ਲਈ ਮਹਿੰਗਾ ਸੌਦਾ ਸਾਬਤ ਹੁੰਦਾ ਹੈ।

7 ਦਿਨਾਂ ਦੀ ਵੈਲਡਿਟੀ ‘ਚ ਖ਼ਤਮ ਹੋਣ ਤੋਂ ਬਾਅਦ ਇਹ ਸਿਮ ਖੁਦ ਹੀ ਬੇਕਾਰ ਹੋ ਜਾਵੇਗਾ। ਰਿਲਾਇੰਸ ਦੇ ਇਸ ਨਵੇਂ ਪਲਾਨ ਨਾਲ ਪਰਿਵਾਰਕ ਮੈਂਬਰ ਆਪਣੇ ਘਰਦਿਆਂ ਨਾਲ ਜੁੜੇ ਰਹਿਣਗੇ। ਇਸ ਪਲਾਨ ਨੂੰ ਜੰਮੂ ਕਸ਼ਮੀਰ ਯਾਤਰਾ ਦੌਰਾਨ ਇੱਥੋਂ ਦੇ ਜੀਓ ਸਟੋਰ ਤੋਂ ਖਰੀਦੀਆ ਜਾ ਸਕਦਾ ਹੈ।