ਕੈਂਸਰ ਨੂੰ ਹਰਾਉਣ ਮਗਰੋਂ ਇਰਫਾਨ ਖ਼ਾਨ ਦੀ ਮਸਤੀ, ਵੇਖੋ ਵੀਡੀਓ
ਏਬੀਪੀ ਸਾਂਝਾ | 11 Apr 2019 02:23 PM (IST)
ਐਕਟਰ ਇਰਫਾਨ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ੂਟਿੰਗ ਦੇ ਸੈੱਟ ਤੋਂ ਉਨ੍ਹਾਂ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਇਰਫਾਨ ਦੇ ਫੈਨਸ ਬੇਹੱਦ ਖੁਸ਼ ਹੋ ਜਾਣਗੇ ਕਿਉਂਕਿ ਇਰਫਾਨ ਸੈੱਟ ‘ਤੇ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ।
ਮੁੰਬਈ: ਕੈਂਸਰ ਦਾ ਇਲਾਜ਼ ਕਰਵਾ ਕੇ ਵਾਪਸ ਭਾਰਤ ਆਉਣ ਤੋਂ ਬਾਅਦ ਐਕਟਰ ਇਰਫਾਨ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ੂਟਿੰਗ ਦੇ ਸੈੱਟ ਤੋਂ ਉਨ੍ਹਾਂ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਇਰਫਾਨ ਦੇ ਫੈਨਸ ਬੇਹੱਦ ਖੁਸ਼ ਹੋ ਜਾਣਗੇ ਕਿਉਂਕਿ ਇਰਫਾਨ ਸੈੱਟ ‘ਤੇ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਉਦੈਪੂਰ ‘ਚ ਹੋ ਰਹੀ ਹੈ। ਉਸ ਨੂੰ ਦੇਖਣ ਲਈ ਸੈੱਟ ਨੇੜੇ ਕਾਫੀ ਗਿਣਤੀ ‘ਚ ਫੈਨਸ ਮੌਜ਼ੂਦ ਰਹਿੰਦੇ ਹਨ ਜਿਨ੍ਹਾਂ ਨੂੰ ਇਰਫਾਨ ਮਿਲਦੇ ਵੀ ਹਨ। ਇਹ ਇਰਫਾਨ ਦੀ 2017 ‘ਚ ਆਈ ਫ਼ਿਲਮ ‘ਹਿੰਦੂ ਮੀਡੀਅਮ’ ਦਾ ਸੀਕੂਅਲ ਹੈ ਜਿਸ ‘ਚ ਉਸ ਦੇ ਔਪੋਜ਼ਿਟ ਕਰੀਨਾ ਕਪੂਰ ਖ਼ਾਨ ਨਜ਼ਰ ਆਉਣ ਵਾਲੀ ਹੈ। ਫ਼ਿਲਮ ‘ਚ ਇਰਫਾਨ ਸ਼੍ਰੀ ਚੰਪਕ ਜੀ ਦਾ ਕਿਰਦਾਰ ਨਿਭਾਅ ਰਹੇ ਹਨ ਜਦੋਂਕਿ ਰਾਧਿਕਾ ਮਦਾਨ ਉਸ ਦੀ ਧੀ ਦੇ ਰੋਲ ‘ਚ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਇਰਫਾਨ ਨੇ ਫ਼ਿਲਮ ਤੋਂ ਆਪਣਾ ਲੁੱਕ ਵੀ ਸ਼ੇਅਰ ਕੀਤਾ ਸੀ। ਹੁਣ ਫੈਨਸ ਨੂੰ ਫ਼ਿਲਮ ਦੀ ਰਿਲੀਜ਼ ਡੇਟ ਦੇ ਐਲਾਨ ਦਾ ਇੰਤਜ਼ਾਰ ਹੈ।