ਮੁੰਬਈ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਬੀਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬੀ ਕਲਾਕਾਰਾਂ ਦੇ ਨਾਲ ਹਾਲੀਵੁੱਡ ਸਟਾਰਜ਼ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਕੁਝ ਬਾਲੀਵੁੱਡ ਕਲਾਕਾਰ ਕਿਸਾਨਾਂ ਦੇ ਮਾਮਲੇ ’ਤੇ ਚੁੱਪ ਵੱਟੀ ਬੈਠੇ ਹਨ। ਇਸ ਬਾਰੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਸੀਰੁੱਦੀਨ ਸ਼ਾਹ ਨੇ ਉਨ੍ਹਾਂ ਉੱਤੇ ਵਿਅੰਗ ਕੱਸਿਆ ਹੈ।


ਨਸੀਰੁੱਦੀਨ ਸ਼ਾਹ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਖਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਜੇ ਕੁਝ ਬੋਲਣਗੇ, ਤਾਂ ਉਹ ਬਹੁਤ ਕੁਝ ਗੁਆ ਬੈਠਣਗੇ। ਉਨ੍ਹਾਂ ਦੇ ਇਸ ਵਿਡੀਓ ਨੂੰ ਪੰਜਾਬੀ ਗਾਇਕ ਜੈਜ਼ੀ ਬੀ ਨੇ ਆਪਣੇ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤਾ ਹੈ।


<blockquote class="twitter-tweet"><p lang="en" dir="ltr">Ah hunda mard 💪🏽 <a href="https://play.google.com/store/apps/details?id=com.winit.starnews.hin" rel='nofollow'>#FarmersProtest</a> <a rel='nofollow'>https://t.co/BPwSZumCwG</a></p>&mdash; Jazzy B (@jazzyb) <a rel='nofollow'>February 5, 2021</a></blockquote> <script async src="https://platform.twitter.com/widgets.js" charset="utf-8"></script>


ਜੈਜ਼ੀ ਬੀ ਵੱਲੋਂ ਸ਼ੇਅਰ ਕੀਤੇ ਵਿਡੀਓ ਵਿੱਚ ਨਸੀਰੁੱਦੀਨ ਸ਼ਾਹ ਨੇ ਕਿਹਾ ਹੈ ਕਿ ਸਾਡੀ ਫ਼ਿਲਮ ਇੰਡਸਟ੍ਰੀ ਵਿੱਚ ਕੁਝ ‘ਧੁਰਿੰਦਰ’ ਲੋਕ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਕਿਸਾਨਾਂ ਦੇ ਹੱਕ ਵਿੱਚ ਬੋਲੇ ਤਾਂ ਉਨ੍ਹਾਂ ਦਾ ਨੁਕਸਾਨ ਹੋ ਜਾਵੇਗਾ। ‘ਬਈ, ਜਦੋਂ ਤੁਸੀਂ ਇੰਨਾ ਕਮਾ ਲਿਆ ਹੈ ਕਿ ਤੁਹਾਡੀਆਂ ਸੱਤ ਪੁਸ਼ਤਾਂ ਬਹਿ ਕੇ ਉਸ ਨੂੰ ਖਾ ਸਕਦੀਆਂ ਹਨ, ਤਦ ਕਿੰਨਾ ਕੁ ਗੁਆ ਲਵੋਗੇ?’


ਜੈਜ਼ੀ ਬੀ ਨੇ ਨਸੀਰ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ, ਇਹ ਹੁੰਦਾ ਹੈ ਮਰਦ। ਜੈਜ਼ੀ ਬੀ ਦੀ ਇਹ ਪੋਸਟ ਰੱਜ ਕੇ ਵਾਇਰਲ ਹੋ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ