ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਤੇ ਪ੍ਰੋਡਿਊਸਰ ਅਜੇ ਦੇਵਗਨ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ-ਚੀਨੀ ਫੌਜ ਵਿਚਾਲੇ ਹੋਈ ਝੜਪ ਤੇ ਫ਼ਿਲਮ ਬਣਾਉਣਗੇ। ਇਸ ਫ਼ਿਲਮ 'ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ਦੇ ਬਲੀਦਾਨ ਦੀ ਕਹਾਣੀ ਬਿਆਨ ਕੀਤੀ ਜਾਵੇਗੀ। ਹਾਲਾਂਕਿ ਫ਼ਿਲਮ ਦਾ ਨਾਂਅ ਅਤੇ ਕਾਸਟ ਅਜੇ ਤਕ ਤੈਅ ਨਹੀਂ ਹੋਈ।
ਇਹ ਵੀ ਤੈਅ ਨਹੀਂ ਹੋਇਆ ਕਿ ਅਜੇ ਦੇਵਗਨ ਇਸ ਨੂੰ ਸਿਰਫ਼ ਪ੍ਰੋਡਿਊਸ ਕਰਨਗੇ ਜਾਂ ਇਸ 'ਚ ਅਦਾਕਾਰੀ ਵੀ ਕਰਨਗੇ। ਫ਼ਿਲਮ ਆਲੋਚਕ ਤੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ 'ਚ ਲਿਖਿਆ ਅਜੇ ਦੇਵਗਨ ਗਲਵਾਨ ਘਾਟੀ ਵਿਵਾਦ 'ਤੇ ਫ਼ਿਲਮ ਬਣਾਵਾਂਗੇ। ਫ਼ਿਲਮ ਦਾ ਨਾਂਅ ਅਜੇ ਤਕ ਨਹੀਂ ਰੱਖਿਆ ਗਿਆ ਹੈ। ਫ਼ਿਲਮ 'ਚ 20 ਭਾਰਤੀ ਫੌਜ ਦੇ ਜਵਾਨਾਂ ਦੇ ਬਲੀਦਾਨ ਨੂੰ ਦਿਖਾਇਆ ਜਾਵੇਗਾ।
ਜਿਸ ਨੇ ਚੀਨੀ ਫੌਜ ਨਾਲ ਮੁਕਾਬਲਾ ਕੀਤਾ। ਫ਼ਿਲਮ ਦੀ ਕਾਸਟ ਵੀ ਅਜੇ ਤਕ ਫਾਈਨਲ ਨਹੀਂ ਹੋਈ। ਇਸ ਫ਼ਿਲਮ ਦੀ ਪ੍ਰੋਡਿਊਸਰ ਅਜੇ ਦੇਵਗਨ ਦੀ ਪ੍ਰੋਡਕਸ਼ਨ ਕੰਪਨੀ ਹੋਵੇਗੀ। ਬੀਤੀ 15 ਜੂਨ ਨੂੰ ਲੱਦਾਖ ਦੇ ਪੂਰਬੀ ਹਿੱਸੇ 'ਚ ਸਥਿਤ ਗਲਵਾਨ ਘਾਟੀ 'ਚ ਚੀਨੀ ਫੌਜ ਤੇ ਭਾਰਤੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ 'ਚ ਭਾਰਤੀ ਜਵਾਨ ਸ਼ਹੀਦ ਹੋਏ ਸਨ।
ਇਹ ਵੀ ਪੜ੍ਹੋ:
ਯੂਪੀ 'ਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਾਤਲ ਦੀ ਮਾਂ ਨੇ ਕਿਹਾ 'ਐਨਕਾਊਂਟਰ ਚ ਮਾਰ ਦਿਉ'
ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ 'ਚ ਚਾਰ ਅਫ਼ਸਰ ਦੋਸ਼ੀ ਕਰਾਰ
ਪਾਕਿਸਤਾਨ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ ਪੀੜਤਾਂ ਤੋਂ ਵਧਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ