Shah Rukh Khan With AP Dhillon: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇੰਨੀਂ ਦਿਨੀਂ ਖੂਬ ਚਰਚਾ 'ਚ ਹਨ। ਕਿੰਗ ਖਾਨ ਦਾ ਨਾਂ ਖੂਬ ਸੁਰਖੀਆਂ 'ਚ ਛਾਇਆ ਹੋਇਆ ਹੈ। ਉਨ੍ਹਾਂ ਦੀ ਫਿਲਮ 'ਪਠਾਨ' ਨੇ ਹਾਲ ਹੀ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਨਾਲ ਨਾਲ ਪਿਛਲੇ ਦਿਨੀਂ ਕਿੰਗ ਖਾਨ 'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' ਦੇ ਉਦਘਾਟਨ ਸਮਾਰੋਹ 'ਚ ਪਰਿਵਾਰ ਸਮੇਤ ਪਹੁੰਚੇ ਸੀ। ਇੱਥੋਂ ਕਿੰਗ ਖਾਨ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸੀ। 


ਇਹ ਵੀ ਪੜ੍ਹੋ: ਜਦੋਂ ਵਿਦੇਸ਼ੀ ਫੈਨ ਨਾਲ ਦਿਲਜੀਤ ਦੋਸਾਂਝ ਨੂੰ ਅੰਗਰੇਜ਼ੀ 'ਚ ਕਰਨੀ ਪਈ ਗੱਲ, ਬੋਲੇ- 'ਆਈ ਹੈਵ ਨੋ ਗੱਲਾਂ...', ਦੇਖੋ ਮਜ਼ੇਦਾਰ ਵੀਡੀਓ


ਤੁਹਾਨੂੰ ਦੱਸ ਦਈਏ ਕਿ ਅੰਬਾਨੀ ਦੇ ਇਸ ਫੰਕਸ਼ਨ 'ਚ ਪੰਜਾਬੀ ਗਾਇਕ ਏਪੀ ਢਿੱਲੋਂ ਵੀ ਮਹਿਮਾਨ ਬਣ ਕੇ ਪਹੁੰਚੇ ਸੀ। ਇੱਥੇ ਏਪੀ ਢਿੱਲੋਂ ਸ਼ਾਹਰੁਖ ਖਾਨ ਨਾਲ ਨਜ਼ਰ ਆਏ। ਹੁਣ ਸ਼ਾਹਰੁਖ ਤੇ ਏਪੀ ਢਿੱਲੋਂ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੀ ਚਰਚਾ ਜ਼ੋਰਾਂ ਨਾਲ ਹੋ ਰਹੀ ਹੈ।









ਚਾਰੇ ਪਾਸੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਰਹੁਖ ਤੇ ਏਪੀ ਦੀ ਇਹ ਮੁਲਾਕਾਤ ਸਿਰਫ ਈਵੈਂਟ 'ਤੇ ਹੋਈ ਸੀ, ਜਾਂ ਫਿਰ ਇਹ ਦੋਵੇਂ ਕਿਸੇ ਪ੍ਰੋਜੈਕਟ 'ਚ ਕੋਲੈਬ ਕਰ ਰਹੇ ਹਨ। ਦੱਸ ਦਈਏ ਕਿ ਏਪੀ ਢਿੱਲੋਂ ਨੇ ਇਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।




ਕਾਬਿਲੇਗ਼ੌਰ ਹੈ ਕਿ ਏਪੀ ਢਿੱਲੋਂ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦੀ ਪੂਰੀ ਦੁਨੀਆ ਦੇ ਵਿਚ ਜ਼ਬਰਦਸਤ ਫੈਨ ਫਾਲੋਇੰਗ ਹੈ। 13 ਮਾਰਚ ਨੂੰ ਏਪੀ ਢਿੱਲੋਂ ਨੇ ਇਤਿਹਾਸ ਰਚ ਦਿੱਤਾ ਸੀ। ਉਸ ਨੇ ਕੈਨੇਡਾ ਦੇ ਜੂਨੋ ਐਵਾਰਡਜ਼ ਵਿੱਚ ਲਾਈਵ ਪਰਫਾਰਮੈਂਸ ਦਿੱਤੀ ਸੀ। ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਦੇ ਲਈ ਇਹ ਬੇਹੱਦ ਮਾਣ ਵਾਲਾ ਪਲ ਸੀ। ਕਿਉਂਕਿ ਜੂਨੋ ਐਵਾਰਡਜ਼ ਕੈਨੇਡਾ ਦੇ ਸਭ ਤੋਂ ਵੱਡੇ ਐਵਾਰਡ ਫੰਕਸ਼ਨਜ਼ ਵਿਚੋਂ ਇੱਕ ਹੈ। ਇੱਥੇ ਕੈਨੇਡੀਅਨ ਕਲਾਕਾਰਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਅਤੇ ਅਜਿਹੀ ਜਗ੍ਹਾ 'ਤੇ ਕਿਸੇ ਭਾਰਤੀ ਦਾ ਪਰਫਾਰਮ ਕਰਨਾ ਸੱਚਮੁੱਚ ਮਾਣ ਵਾਲੀ ਗਲ ਹੈ। ਤੇ ਏਪੀ ਢਿੱਲੋਂ ਇੱਥੇ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਸਨ।


ਇਹ ਵੀ ਪੜ੍ਹੋ: ਜੈਨੀ ਜੌਹਲ ਨੇ ਆਪਣੇ ਮੰਮੀ-ਡੈਡੀ ਨਾਲ ਸ਼ੇਅਰ ਕੀਤੀ ਵੀਡੀਓ, ਬੋਲੀ- 'ਦੁਨੀਆ ਲਈ ਮਾੜੇ, ਪਰ ਮਾਪਿਆਂ ਲਈ ਹੀਰੇ ਆਂ'