Arjan Dhillon Video: ਪੰਜਾਬੀ ਗਾਇਕ ਅਰਜਨ ਢਿੱਲੋਂ ਨੂੰ ਕੌਣ ਨਹੀਂ ਜਾਣਦਾ। ਉਸ ਦੀ ਦੁਨੀਆ ਭਰ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੇ ਫਿਰ ਪੰਜਾਬ ਸਰਕਾਰ 'ਤੇ ਲਾਏ ਤਿੱਖੇ ਨਿਸ਼ਾਨੇ, ਦਿਖਾਈ ਲੁਧਿਆਣਾ ਦੀਆਂ ਸੜਕਾਂ ਦੀ ਹਾਲਤ
ਹਾਲ ਹੀ 'ਚ ਗਾਇਕ ਅਰਜਨ ਢਿੱਲੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ ਚ ਉਹ ਸਟੇਜ ਸ਼ੋਅ ਲਾਉਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਨੇ ਆਪਣੇ ਜੱਦੀ ਪਿੰਡ ਭਦੌੜ ਦਾ ਜ਼ਿਕਰ ਇੱਕ ਗੀਤ ਰਾਹੀਂ ਕੀਤਾ ਅਤੇ ਨਾਲ ਹੀ ਉਹ ਪੰਜਾਬ ਸਰਕਾਰ 'ਤੇ ਨਿਸ਼ਾਨਾ ਲਾਉਂਦਾ ਵੀ ਨਜ਼ਰ ਆਇਆ। ਅਰਜਨ ਨੇ ਭਦੌੜ ਦੀਆਂ ਸੜਕਾਂ ਦੀ ਤੁਲਨਾ ਪ੍ਰੀਤੀ ਜ਼ਿੰਟਾ ਨਾਲ ਕੀਤੀ। ਦਰਅਸਲ, ਅਰਜਨ ਢਿੱਲੋਂ ਨੇ ਤੰਜ ਕਸਦਿਆਂ ਕਿਹਾ ਕਿ ਭਦੌੜ ਦੀਆਂ ਸੜਕਾਂ ਦਾ ਹਾਲ ਪ੍ਰੀਤੀ ਜ਼ਿੰਟਾ ਦੀਆਂ ਗੱਲਾਂ ਵਰਗਾ ਹੈ। ਜਿਵੇਂ ਪ੍ਰੀਤੀ ਜ਼ਿੰਟਾ ਦੀ ਗੱਲ 'ਚ ਟੋਏ ਹਨ, ਉਵੇਂ ਹੀ ਭਦੌੜ ਦੀਆਂ ਸੜਕਾਂ 'ਚ ਵੀ ਹਨ। ਮੀਂਹ ਦੇ ਮੌਸਮ 'ਚ ਤਾਂ ਇਹ ਟੋਏ ਪਾਣੀ ਨਾਲ ਭਰੇ ਨਜ਼ਰ ਆਉਂਦੇ ਰਹਿੰਦੇ ਹਨ। ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਅਰਜਨ ਢਿੱਲੋਂ ਹਾਲ ਹੀ 'ਚ ਜੈਨੀ ਜੌਹਲ ਨਾਲ ਵਿਵਾਦ ਕਰਕੇ ਕਾਫੀ ਚਰਚਾ 'ਚ ਰਿਹਾ ਸੀ। ਜੈਨੀ ਜੌਹਲ ਨੇ ਆਪਣੇ ਇੱਕ ਸਟੇਜ ਸ਼ੋਅ ਦੌਰਾਨ ਅਰਜਨ ਢਿੱਲੋਂ ਦੇ ਗੀਤ '25-25' 'ਤੇ ਤੰਜ ਕਸਦਿਆਂ ਕਿਹਾ ਸੀ ਕਿ ਇਹ ਗਾਇਕ ਕਹਿੰਦਾ ਹੈ ਕਿ '25-25 50 ਕੋਈ ਸਾਨੂੰ, ਸਾਥੋਂ ਤਾਹਾਂ ਦਿਖਾ ਕੋਈ ਸਾਨੂੰ'। ਮੂਸੇਵਾਲਾ ਤੇਰਾ ਪਿਓ ਸਭ ਤੋਂ ਉੱਪਰ ਹੈ। ਜੈਨੀ ਜੌਹਲ ਦੇ ਇਸ ਬਿਆਨ 'ਤੇ ਕਾਫੀ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਮਾਮਲਾ ਭਖਦੇ ਦੇਖ ਕੇ ਜੈਨੀ ਨੇ ਅਰਜਨ ਕੋਲੋਂ ਮੁਆਫੀ ਮੰਗੀ ਸੀ।