Shehnaaz Gill Vicky Kaushal Video: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਵਜ੍ਹਾ ਹੈ ਉਸ ਦਾ ਟਾਕ ਸ਼ੋਅ ‘ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ’। ਇਸ ਸ਼ੋਅ ‘ਚ ਹੁਣ ਤੱਕ ਕਈ ਬਾਲੀਵੁੱਡ ਸਟਾਰਜ਼ ਮਹਿਮਾਨ ਵਜੋਂ ਨਜ਼ਰ ਆ ਚੁੱਕੇ ਹਨ। ਹਾਲ ਹੀ ‘ਚ ਵਿੱਕੀ ਕੌਸ਼ਲ ਵੀ ਇਸ ਸ਼ੋਅ ਦਾ ਹਿੱਸਾ ਬਣੇ ਸੀ। ਸ਼ਹਿਨਾਜ਼ ਨੇ ਵਿੱਕੀ ਨਾਲ ਸ਼ੋਅ ਵਿੱਚ ਕਾਫੀ ਮਸਤੀ ਵੀ ਕੀਤੀ। ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਪਸੰਦ ਕੀਤੇ ਜਾ ਰਹੇ ਹਨ। 


ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਸ਼ਹਿਨਾਜ਼ ਗਿੱਲ ਤੇ ਵਿੱਕੀ ਕੌਸ਼ਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਵਿੱਕੀ ਸਨਾ ਤੋਂ ਮੈਥ ਯਾਨਿ ਗਣਿੱਤ ਦਾ ਸਵਾਲ ਪੁੱਛ ਰਹੇ ਹਨ। ਇਸ ਸਵਾਲ ‘ਤੇ ਸ਼ਹਿਨਾਜ਼ ਹੈਰਾਨ ਪਰੇਸ਼ਾਨ ਹੋ ਜਾਂਦੀ ਹੈ, ਕਿਉਂਕਿ ਉਸ ਨੂੰ ਇਸ ਸਵਾਲ ਦਾ ਜਵਾਬ ਨਹੀਂ ਆਉਂਦਾ। ਸ਼ੋਅ ‘ਚ ਸ਼ਹਿਨਾਜ਼ ਵਿੱਕੀ ਤੋਂ ਸਵਾਲ ਕਰਦੀ ਹੈ ਕਿ ਇੰਜਨੀਅਰਿੰਗ ‘ਚ ਉਨ੍ਹਾਂ ਨੇ ਕੀ ਪੜ੍ਹਾਈ ਕੀਤੀ ਹੈ। ਇਸ ਦੇ ਜਵਾਬ ‘ਚ ਵਿੱਕੀ ਕੌਸ਼ਲ ਕਹਿੰਦੇ ਹਨ ਕਿ ਉਨ੍ਹਾਂ ਨੇ ਇਲੈਕਟ੍ਰਿਕਲ ਇੰਜਨੀਅਰਿੰਗ ਕੀਤੀ ਹੈ। ਮੈਥ ਉਨ੍ਹਾਂ ਦਾ ਮਨਪਸੰਦ ਸਬਜੈਕਟ ਰਿਹਾ ਹੈ। ਇਸ ‘ਤੇ ਵਿੱਕੀ ਸ਼ਹਿਨਾਜ਼ ਨੂੰ ਗਣਿੱਤ ਦਾ ਹੀ ਇੱਕ ਸਵਾਲ ਪੁੱਛ ਲੈਂਦੇ ਹਨ, ਜਿਸ ‘ਤੇ ਸ਼ਹਿਨਾਜ਼ ਦੇ ਪਸੀਨੇ ਛੁੱਟ ਜਾਂਦੇ ਹਨ। ਤੁਸੀਂ ਵੀ ਦੇਖੋ ਇਹ ਮਜ਼ੇਦਾਰ ਵੀਡੀਓ:









ਕਾਬਿਲੇਗ਼ੌਰ ਹੈ ਕਿ ਸ਼ਹਿਨਾਜ਼ ਗਿੱਲ ਆਪਣੇ ਟਾਕ ਸ਼ੋਅ ਕਰਕੇ ਕਾਫੀ ਲਾਈਮਲਾਈਟ ‘ਚ ਰਹਿੰਦੀ ਹੈ। ਹਾਲ ਹੀ ‘ਚ ਇਸ ਸ਼ੋਅ ‘ਚ ਆਯੁਸ਼ਮਾਨ ਖੁਰਾਨਾ ਮਹਿਮਾਨ ਬਣ ਕੇ ਨਜ਼ਰ ਆਏ ਸੀ। ਸ਼ੋਅ ‘ਚ ਸ਼ਹਿਨਾਜ਼ ਨੇ ਆਯੁਸ਼ਮਾਨ ਨਾਲ ਕਾਫੀ ਮਸਤੀ ਕੀਤੀ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖਾਨ ਨਾਲ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੇ ਨਾਲ ਹੀ ਸ਼ਹਿਨਾਜ਼ ਗਿੱਲ ਦੀ ਬਾਲੀਵੁੱਡ ਫਿਲਮ ਇੰਡਸਟਰੀ ‘ਚ ਐਂਟਰੀ ਹੋ ਜਾ ਰਹੀ ਹੈ।