ਅਮੈਲੀਆ ਪੰਜਾਬੀ ਦੀ ਰਿਪੋਰਟ
Kangana With Mystery Man: ਬਾਲੀਵੁੱਡ ਦੀ ਪੰਗਾ ਕੁਈਨ ਕੰਗਨਾ ਰਣੌਤ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਕੰਗਨਾ ਰਣੌਤ ਆਪਣੇ ਬੇਬਾਕ ਬਿਆਨਾਂ ਕਰਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਪਰ ਹੁਣ ਕੰਗਨਾ ਆਪਣੀ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਆ ਗਈ ਹੈ।
ਦਰਅਸਲ, ਕੰਗਨਾ ਰਣੌਤ ਨੂੰ ਹਾਲ ਹੀ 'ਚ ਕਿਸੇ ਆਦਮੀ ਨਾਲ ਹੱਥਾਂ 'ਚ ਹੱਥ ਪਾਏ ਦੇਖਿਆ ਗਿਆ। ਕੰਗਨਾ ਕਿਸ ਆਦਮੀ ਨਾਲ ਹੱਥਾਂ 'ਚ ਹੱਥ ਪਾਏ ਘੁੰਮ ਰਹੀ ਹੈ, ਇਹ ਤਾਂ ਹਾਲੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਹੈ, ਪਰ ਉਸ ਦੀਆਂ ਇਹ ਤਸਵੀਰਾਂ ਵਾਇਰਲ ਜ਼ਰੂਰ ਹੋ ਰਹੀਆਂ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਤੁਸੀਂ ਵੀ ਦੇਖੋ:
ਸੋਸ਼ਲ ਮੀਡੀਆ 'ਤੇ ਲੋਕਾਂ ਨੇ ਅਦਾਕਾਰਾ ਨੂੰ ਪੁੱਛੇ ਇਹ ਸਵਾਲ
ਕੰਗਨਾ ਰਣੌਤ ਨੂੰ ਅਕਸਰ ਸੋਸ਼ਲ ਮੀਡੀਆ 'ਤੇ ਉਸ ਦੇ ਬੇਬਾਕ ਬਿਆਨਾਂ ਲਈ ਟਰੋਲ ਕੀਤਾ ਜਾਂਦਾ ਹੈ। ਪਰ ਅੱਜ ਸੋਸ਼ਲ ਮੀਡੀਆ ਯੂਜ਼ਰਸ ਕੰਗਨਾ ਨੂੰ ਲੈਕੇ ਕਾਫੀ ਉਤਸੁਕ ਹਨ। ਉਹ ਜਾਨਣਾ ਚਾਹੁੰਦੇ ਹਨ ਕਿ ਕੀ ਕੰਗਨਾ ਕਿਸੇ ਨੂੰ ਡੇਟ ਕਰ ਰਹੀ ਹੈ। ਕੰਗਨਾ ਦੇ ਹੱਥਾਂ 'ਚ ਹੱਥ ਪਾਇਆ ਨਜ਼ਰ ਆ ਰਿਹਾ ਇਹ ਆਦਮੀ ਆਖਰਕਾਰ ਹੈ ਕੌਣ? ਇਹ ਸਾਰੇ ਸਵਾਲ ਸੋਸ਼ਲ ਮੀਡੀਆ 'ਤੇ ਲੋਕ ਕੰਗਨਾ ਨੂੰ ਪੁੱਛ ਰਹੇ ਹਨ। ਹੁਣ ਇਹ ਮਿਸਟਰੀ ਮੈਨ ਕੌਣ ਹੈ ਤੇ ਕੰਗਨਾ ਉਸ ਦੇ ਨਾਲ ਕੀ ਕਰ ਰਹੀ ਹੈ। ਇਸ ਦਾ ਜਵਾਬ ਤਾਂ ਆਉਣ ਵਾਲੇ ਸਮੇਂ 'ਚ ਹੀ ਲੱਗ ਸਕੇਗਾ।
ਕਾਬਿਲੇਗ਼ੌਰ ਹੈ ਕਿ ਕੰਗਨਸ ਰਣੌਤ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ। ਦਰਅਸਲ, ਕੰਗਨਾ ਨੂੰ ਲੈਕੇ ਅਫਵਾਹਾਂ ਦਾ ਬਾਜ਼ਾਰ ਇਸ ਸਮੇਂ ਗਰਮ ਹੈ। ਇਹ ਕਿਹਾ ਜਾ ਰਿਹਾ ਹੈ ਕਿ ਕੰਗਨਾ ਰਣੌਤ 2024 'ਚ ਚੋਣ ਮੈਦਾਨ ;ਚ ਉੱਤਰ ਰਹੀ ਹੈ। ਉਹ ਹਿਮਾਚਲ ਪ੍ਰਦੇਸ਼ ਦੀ ਕਿਸੇ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣਾਂ ਲੜ ਸਕਦੀ ਹੈ।