ਅਮੈਲੀਆ ਪੰਜਾਬੀ ਦੀ ਰਿਪੋਰਟ


Singer Kaka Post: ਪੰਜਾਬੀ ਗਾਇਕ ਕਾਕਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂਾ 'ਚ ਰਹਿੰਦਾ ਹੈ। ਉਹ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਪਰ ਕਾਕਾ ਪੰਜਾਬੀ ਇੰਡਸਟਰੀ ਦਾ ਸ਼ਾਇਦ ਇਕਲੌਤਾ ਅਜਿਹਾ ਕਲਾਕਾਰ ਹੈ, ਜੋ ਔਰਤਾਂ ਦੀ ਇੱਜ਼ਤ ਨਹੀਂ ਕਰਦਾ। ਉਸ ਦੀ ਹਾਲੀਆ ਪੋਸਟ ਦੇਖ ਤਾਂ ਇਹੀ ਲੱਗ ਰਿਹਾ ਹੈ।        


ਇਹ ਵੀ ਪੜ੍ਹੋ: 'ਰਾਮਾਇਣ' ਦੇ ਰਾਮ ਨੂੰ ਮਿਲਿਆ ਅਯੁੱਧਿਆ 'ਚ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਦਾ ਸੱਦਾ, ਅਰੁਣ ਗੋਵਿਲ ਨੇ PM ਮੋਦੀ ਲਈ ਕਹੀ ਇਹ ਗੱਲ


ਗਾਇਕ ਕਾਕੇ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਦਰਅਸਲ, ਉਸ ਦੇ ਇੱਕ ਫੈਨ ਨੇ ਉਸ ਨੂੰ ਸਵਾਲ ਪੁੱਛਿਆ ਸੀ ਕਿ ਉਸ ਦੀ ਪਿਆਰ ਬਾਰੇ ਕੀ ਸੋਚ ਹੈ। ਇਸ ਸਵਾਲ 'ਤੇ ਗਾਇਕ ਨੇ ਜਵਾਬ ਦਿੱਤਾ, 'ਮੈਂ ਪਿਆਰ ਨਹੀਂ ਕਰਦਾ, ਮੈਂ ਕੁੜੀਆਂ ਨਾਲ ਬੱਸ ਐਸ਼ ਕਰਦਾ ਹਾਂ।' (I Don't Love, I Just F***)




ਉਸ ਦੀ ਇਹ ਪੋਸਟ ਸਾਫ ਸਾਫ ਬਿਆਨ ਕਰ ਰਹੀ ਹੈ ਕਿ ਉਹ ਔਰਤਾਂ ਬਾਰੇ ਕੀ ਸੋਚ ਰੱਖਦਾ ਹੈ। ਸ਼ਾਇਦ ਇਸੇ ਲਈ ਉਸ ਨੇ ਇਸ ਤਰ੍ਹਾਂ ਦੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਇੱਕ ਵਾਰ ਨਹੀਂ ਸੋਚਿਆ ਹੋਵੇਗਾ। ਦੱਸ ਦਈਏ ਕਿ ਗਾਇਕ ਪਹਿਲਾਂ ਵੀ ਕਈ ਇਸ ਤਰ੍ਹਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਮਹਿਲਾਵਾਂ ਬਾਰੇ ਕਰ ਚੁੱਕਿਆ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। 


ਨੌਜਵਾਨ ਪੀੜ੍ਹੀ ਨੂੰ ਕੀ ਸਿਖਾ ਰਹੇ ਅਜਿਹੇ ਕਲਾਕਾਰ?
ਦੱਸ ਦਈਏ ਕਿ ਕਾਕੇ ਵੱਲੋਂ ਔਰਤਾਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਉਹ ਪਹਿਲਾਂ ਵੀ ਇਹ ਕਰਦਾ ਰਹਿੰਦਾ ਹੈ। ਪਰ ਅਜਿਹੇ ਕਲਾਕਾਰਾਂ ਨੂੰ ਇੱਕ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਤੋਂ ਹੀ ਨੌਜਵਾਨ ਪੀੜ੍ਹੀ ਸਿੱਖਦੀ ਹੈ। ਉਨ੍ਹਾਂ ਦੇ ਵਿਚਾਰਾਂ ਨਾਲ ਸਮਾਜ 'ਤੇ ਡੂੰਘਾ ਅਸਰ ਪੈਂਦਾ ਹੈ। ਤਾਂ ਅਜਿਹੇ ਹਾਲਾਤ 'ਚ ਕਲਾਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨੌਜਵਾਨਾਂ ਚੰਗੀ ਸੇਧ ਦੇਣ ਵਾਲੇ ਵਿਚਾਰ ਸੋਸ਼ਲ ਮੀਡੀਆ 'ਤੇ ਸਾਂਝੇ ਕਰਨ। 


ਇਹ ਵੀ ਪੜ੍ਹੋ: ਗ੍ਰਿਫਤਾਰੀ ਦੇ ਡਰ ਤੋਂ ਦੁਬਈ 'ਚ ਲੁਕੀ ਹੋਈ ਹੈ ਰਾਖੀ ਸਾਵੰਤ, ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ, ਜਾਣੋ ਕੀ ਹੈ ਮਾਮਲਾ