ਮੁੰਬਈ: ਬੌਲੀਵੁੱਡ ਦੀ ਬੋਲਡ ਤੇ ਬਿੰਦਾਸ ਅਦਾਕਾਰਾ ਰਿਚਾ ਚੱਢਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀ ਇੱਕ ਫਿਲਮ ਦੇ ਕਰਕੇ ਚਰਚਾ ਦੇ ਵਿੱਚ ਹੈ। ਫਿਲਮ ਦਾ ਨਾਮ ਹੈ 'ਮੈਡਮ ਚੀਫ ਮਿਨੀਸਟਰ'। ਰਿਪੋਰਟਸ ਮੁਤਾਬਕ ਇਹ ਫਿਲਮ ਇੱਕ ਅਸਲ ਜ਼ਿੰਦਗੀ ਦੇ ਕਿਰਦਾਰ 'ਤੇ ਅਧਾਰਤ ਹੋਣ ਵਾਲੀ ਹੈ। ਇਸ ਫਿਲਮ ਨਾਲ ਤੁਸੀਂ ਸਭ ਰਿਚਾ ਚੱਢਾ ਨੂੰ ਯੂਪੀ ਦੇ ਸਾਬਕਾ ਮੁੱਖ ਮੰਤਰੀ ਦੇ ਕਿਰਦਾਰ ਵਿਚ ਦੇਖੋਗੇ। ਇਹ ਖ਼ਬਰ ਮੁੜ ਚਰਚਾ ਦੇ ਵਿੱਚ ਤਾਂ ਹੈ ਕਿਉਂਕਿ ਇਸ ਫਿਲਮ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਜਦ ਤੋਂ ਇਸ ਫਿਲਮ ਦੀ ਫਸਟ ਲੁਕ ਸਾਹਮਣੇ ਆਈ ਹੈ, ਉਦੋ ਤੋਂ ਹੀ ਇਹ ਪੋਸਟਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਜ਼ ਪੋਸਟਰ 'ਤੇ ਆਪਣੇ ਆਪਣੇ ਰੀਐਕਸ਼ਨ ਦੇ ਰਹੇ ਹਨ। ਰਿਚਾ ਚੱਡਾ ਦੀ ਲੁਕ ਪੋਸਟਰ 'ਚ ਸ਼ਾਨਦਾਰ ਤੇ ਬੇਹੱਦ ਅਲੱਗ ਲੱਗ ਰਹੀ ਹੈ।ਪੋਸਟਰ ਵਿੱਚ ਰਿਚਾ ਦੇ ਵਾਲ ਛੋਟੇ ਹਨ ਤੇ ਉਸ ਨੇ ਹੱਥ ਵਿੱਚ ਝਾੜੂ ਫੜਿਆ ਹੋਇਆ ਹੈ।
ਇਸ ਫਿਲਮ ਦੇ ਮੇਕਰਸ ਦੀ ਗੱਲ ਕਰੀਏ ਤਾਂ ਭੂਸ਼ਨ ਕੁਮਾਰ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਸ਼ੁਬਾਸ਼ ਕਪੂਰ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਫਿਲਮ 'ਮੈਡਮ ਚੀਫ ਮਿਨੀਸਟਰ' 22 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।