ਜੈਪੁਰ: ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਰਾਜਸਥਾਨ ਸਰਕਾਰ ਦੇ ਸਾਰੇ ਕੈਬਨਿਟ ਮੰਤਰੀ ਵੀ ਕਿਸਾਨਾਂ ਦੇ ਹੱਕ ਵਿੱਚ ਧਰਨਾ ਦੇ ਰਹੇ ਹਨ। ਇਸ ਦੌਰਾਨ ਜੈਪੁਰ ’ਚ ਕਿਸਾਨਾਂ ਦੇ ਹੱਕ ਵਿੱਚ ਧਰਨੇ ’ਤੇ ਬੈਠੇ ਕਾਂਗਰਸੀ ਆਗੂ ਸਚਿਨ ਪਾਇਲਟ ਨੇ ਆਰਐਸਐਸ ਉੱਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਫ ਪੈਂਟ ਪਾ ਕੇ ਨਾਗਪੁਰ ਤੋਂ ਭਾਸ਼ਨ ਦੇਣਾ ਰਾਸ਼ਟਰਵਾਦ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਆਤਮ ਕੇਂਦ੍ਰਿਤ ਸੀ।


ਪਾਇਲਟ ਨੇ ਇੱਕ ਟਵੀਟ ’ਚ ਲਿਖਿਆ ਹੈ ‘ਖੇਤੀ ਖੇਤਰ ਤੇ ਕਿਸਾਨਾਂ ਦੀ ਤਰੱਕੀ ਹੀ ਖ਼ੁਸ਼ਹਾਲੀ ਤੇ ਮਜ਼ਬੂਤ ਭਾਰਤ ਦੀ ਬੁਨਿਆਦ ਹੈ ਪਰ ਕੇਂਦਰ ਸਰਕਾਰ ਅਨੀਤੀਆਂ ਤੇ ਅੱਤਿਆਚਾਰਾਂ ਨਾਲ ਦੇਸ਼ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਅੱਜ ਸ਼ਹੀਦ ਸਮਾਰਕ, ਜੈਪੁਰ ’ਤੇ ਰਾਜਸਥਾਨ ਕਾਂਗਰਸ ਵੱਲੋਂ ਧਰਨੇ ’ਚ ਸ਼ਾਮਲ ਹੋ ਕੇ ਕਿਸਾਨਾਂ ਦੇ ਅਧਿਕਾਰਾਂ ਦੀ ਹਮਾਇਤ ਕੀਤੀ।’

ਜੀਓ ਦੇ ਟਾਵਰਾਂ ਨੂੰ ਤੋੜਨ ਵਾਲਿਆਂ ਖਿਲਾਫ ਹਾਈਕੋਰਟ ਪਹੁੰਚੇ ਅੰਬਾਨੀ, ਕਾਰੋਬਾਰੀ ਵਿਰੋਧੀਆਂ 'ਤੇ ਲਾਏ ਵੱਡੇ ਇਲਜ਼ਾਮ

ਦੱਸ ਦੇਈਏ ਕਿ ਕਾਂਗਰਸ ਦੇ ਇਸ ਧਰਨੇ ’ਚ ਕਈ ਮਹੀਨਿਆਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਇੱਕੋ ਮੰਚ ਉੱਤੇ ਇਕੱਠੇ ਬੈਠੇ ਵਿਖਾਈ ਦਿੱਤੇ ਸਨ। ਪਿੱਛੇ ਜਿਹੇ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਰਹੇ ਸਚਿਨ ਪਾਇਲਟ ਨੇ ਬਾਗ਼ੀ ਰੁਖ਼ ਅਪਣਾ ਲਿਆ ਸੀ।

ਸਮੁੱਚੇ ਉੱਤਰੀ ਭਾਰਤ ਵਿੱਚ ਸਖ਼ਤ ਠੰਢ ਦੌਰਾਨ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ ਸੋਮਵਾਰ ਨੂੰ 40ਵਾਂ ਦਿਨ ਹੈ। ਅੱਜ ਹੀ ਕਿਸਾਨ ਜੱਥੇਬੰਦੀਆਂ ਦੇ ਆਗੂ ਮੁੜ ਕੇਂਦਰ ਸਰਕਾਰ ਵੱਲੋਂ ਲਾਗੂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਘੱਟ-ਘੱਟ ਸਮਰਥਨ ਮੁੱਲ ਉੱਤੇ ਫ਼ਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਰੰਟੀ ਦੀ ਮੰਗ ਉੱਤੇ ਕੇਂਦਰੀ ਮੰਤਰੀਆਂ ਨਾਲ ਵਿਗਿਆਨ ਭਵਨ ’ਚ ਗੱਲਬਾਤ ਕਰਨ ਜਾ ਰਹੇ ਹਨ।

ਪਾਕਿਸਤਾਨ ਜਾਣ ਵਾਲਾ ਰਾਵੀ ਦਾ ਪਾਣੀ ਰੋਕ ਰਿਹਾ ਭਾਰਤ, 2793 ਕਰੋੜ ਖਰਚ ਕੇ ਵੱਜੇਗਾ ਬੰਨ੍ਹ

ਸੰਯੁਕਤ ਕਿਸਾਨ ਮੋਰਚਾ ਐਲਾਨ ਕਰ ਚੁੱਕਾ ਹੈ ਕਿ ਮੰਗਾਂ ਨਾ ਮੰਨੇ ਜਾਣ ’ਤੇ ਕਿਸਾਨ 26 ਜਨਵਰੀ ਨੂੰ ਟ੍ਰੈਕਟਰ ਟ੍ਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਦਿੱਲੀ ਅੰਦਰ ਦਾਖ਼ਲ ਹੋਣਗੇ ਤੇ ‘ਕਿਸਾਨ ਗਣਤੰਤਰ ਪਰੇਡ’ ਕਰਨਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ