ਚੰਡੀਗੜ੍ਹ: ਪੰਜਾਬ ਤੋਂ ਰਾਵੀ ਦਰਿਆ ਦਾ ਵਹਾਅ ਪਾਕਿਸਤਾਨ ਵੱਲ ਘੱਟ ਕਰਨ ਦੀ ਕਵਾਇਦ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਕੋਵਿਡ-19 ਤੋਂ ਬਾਅਦ ਰਾਵੀ ਦੇ ਵਹਾਅ ਉੱਤੇ ਕਾਬੂ ਪਾਉਣ ਲਈ ਬਣਾਇਆ ਜਾ ਰਹੇ ਸ਼ਾਹਪੁਰ-ਕੰਡੀ ਬੰਨ੍ਹ ਦੀ ਉਸਾਰੀ ਮੁੜ ਸ਼ੁਰੂ ਹੋ ਗਈ ਹੈ। ਸੰਭਾਵਨਾ ਹੈ ਕਿ 2022 ਤੱਕ ਇਸ ਬੰਨ੍ਹ ਉੱਤੇ ਰਾਵੀ ਦੇ ਪਾਣੀ ਨੂੰ ਰੋਕ ਕੇ ਝੀਲ ਤਿਆਰ ਹੋ ਜਾਵੇਗੀ। ਤਦ ਪਾਕਿਸਤਾਨ ਵੱਲ ਜਾਣ ਵਾਲੇ ਇਸ ਦਰਿਆ ਦੇ ਪਾਣੀ ਨੂੰ ਕੰਟਰੋਲ ਕੀਤਾ ਜਾ ਸਕੇਗਾ।


ਕੇਂਦਰ ਸਰਕਾਰ ਨੇ 2018 ’ਚ ਪਾਕਿਸਤਾਨ ਨਾਲ ਤਣਾਅ ਦੌਰਾਨ ਭਾਰਤ ਦੇ ਦਰਿਆਵਾਂ ਦਾ ਵਹਾਅ ਘੱਟ ਕਰਨ ਦੀ ਗੱਲ ਆਖੀ ਸੀ। ਸਾਲ 2018 ’ਚ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਤੇ ਪੰਜਾਬ ਦੀ ਸਰਹੱਦ ਉੱਤੇ ਰਾਵੀ ਦਰਿਆ ਉੱਤੇ ਸ਼ਾਹਪੁਰ ਕੰਡੀ ਬੰਨ੍ਹ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਟੀਚਾ 2022 ਤੈਅ ਕੀਤਾ ਗਿਆ ਸੀ। 2793 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਮੁਕੰਮਲ ਕਰਨ ਲਈ ਕੇਂਦਰ ਸਰਕਾਰ 485.38 ਕਰੋੜ ਰੁਪਏ ਦੀ ਮਦਦ ਵੀ ਕਰ ਰਹੀ ਹੈ। ਕੋਵਿਡ ਮਹਾਮਾਰੀ ਦੀ ਦੇਸ਼ ਪੱਧਰੀ ਤਾਲਾਬੰਦੀ ਦੌਰਾਨ ਬੰਨ੍ਹ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਸੀ।

ਜੀਓ ਦੇ ਟਾਵਰਾਂ ਨੂੰ ਤੋੜਨ ਵਾਲਿਆਂ ਖਿਲਾਫ ਹਾਈਕੋਰਟ ਪਹੁੰਚੇ ਅੰਬਾਨੀ, ਕਾਰੋਬਾਰੀ ਵਿਰੋਧੀਆਂ 'ਤੇ ਲਾਏ ਵੱਡੇ ਇਲਜ਼ਾਮ

ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੇ ਜਾਣ ਤੋਂ ਬਾਅਦ ਵਿਭਾਗ ਵੱਲੋਂ ਸ਼ਾਹਪੁਰ ਕੰਡੀ ਬੰਨ੍ਹ ਦੀ ਉਸਾਰੀ ਦਾ ਕੰਮ 29 ਅਪ੍ਰੈਲ, 2020 ਤੋਂ ਮੁੜ ਸ਼ੁਰੂ ਕੀਤਾ ਗਿਆ। ਪ੍ਰੋਜੈਕਟ ਦਾ ਕੰਮ ਹੁਣ ਪੂਰੇ ਜ਼ੋਰਾਂ ਉੱਤੇ ਹੈ, ਜੋ 60 ਫ਼ੀ ਸਦੀ ਮੁਕੰਮਲ ਹੋ ਚੁੱਕਾ ਹੈ।

ਰਾਵੀ ਦਰਿਆ ਉੱਤੇ ਬਣੇ ਰਣਜੀਤ ਸਾਗਰ ਬੰਨ੍ਹ ਤੋਂ ਬਿਜਲੀ ਬਣਾਉਣ ਪਿੱਛੋਂ ਛੱਡੇ ਗਏ ਪਾਣੀ ਨੂੰ ਸ਼ਾਹਪੁਰ ਕੰਡੀ ਬੰਨ੍ਹ ਉੱਤੇ ਬੈਰਾਜ ਬਣਾ ਕੇ ਇਕੱਠਾ ਕੀਤਾ ਜਾਂਦਾ ਹੈ। ਇਸ ਨਾਲ ਸਾਲਾਨਾ 852.73 ਕਰੋੜ ਰੁਪਏ ਦੀ ਸਿੰਜਾਈ ਤੇ ਬਿਜਲੀ ਦਾ ਲਾਭ ਹੋਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ