ਬਾਲੀਵੁੱਡ 'ਚ ਫਿਲਮਾ, ਟੀਵੀ ਸ਼ੋਅਜ਼ ਅਤੇ ਵੈੱਬ ਸ਼ੋਅਜ਼ ਦੀ ਸ਼ੂਟਿੰਗ 19 ਮਾਰਚ ਤੋਂ ਕੋਰੋਨਾ ਦੇ ਕਹਿਰ ਕਰਕੇ ਰੋਕ ਦਿੱਤੀ ਗਈ ਸੀ। ਤੇ ਹੁਣ ਜਦ ਤੋਂ ਲੌਕਡਾਊਨ ਦੀ ਛੂਟ ਮਿਲੀ ਹੈ ਉਦੋਂ ਤੋਂ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸ਼ੂਟਿੰਗ ਸ਼ੁਰੂ ਕਰਨ ਦੀ ਸਪੀਡ ਤੇਜ਼ ਹੋ ਗਈ ਹੈ। ਫਿਲਮਾਂ ਤੋਂ ਪਹਿਲਾਂ ਟੀਵੀ ਸੀਰੀਅਲ ਦੀ ਸ਼ੂਟਿੰਗ ਦੀ ਸੰਭਾਵਨਾ ਜਿਆਦਾ ਹੈ। ਸਾਰੇ ਪ੍ਰੋਡਿਊਸਰਜ਼ ਮਿਲੀਆਂ ਗਾਈਡਲਾਈਨਜ਼ ਤਹਿਤ ਹੀ ਸ਼ੂਟਿੰਗ ਵੀ ਕਰਨਗੇ।

ਕੋਵਿਡ -19 ਕਰਕੇ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਿਨੇ ਐਂਡ ਟੈਲੀਵਿਜ਼ਨ ਆਰਟਿਸਟਸ ਐਸੋਸੀਏਸ਼ਨ ਨੇ ਨਵਾਂ ਰੂਲ ਪਾਸ ਕੀਤਾ ਹੈ ਜਿਸ ਦੇ ਤਹਿਤ ਸਾਰੇ ਫ਼ਿਲਮੀ , ਟੀ ਵੀ ਅਤੇ ਵੈੱਬ ਸ਼ੋਅ ਦੇ ਕਲਾਕਾਰਾਂ ਤੇ ਪਰਦੇ ਦੇ ਪਿੱਛੇ ਸਾਰੇ ਸਟਾਫ ਨੂੰ ਇੰਸ਼ਿਓਰੇਂਸ ਦੇਣੀ ਪਵੇਗੀ , ਕਿਸੇ ਵੀ ਤਰਾਂ ਦੀ ਸ਼ੂਟਿੰਗ ਬਗੈਰ ਇੰਸ਼ਿਓਰੇਂਸ ਦੇ ਸ਼ੁਰੂ ਨਹੀਂ ਹੋਵੇਗੀ।


ਸਿੰਟਾ ਦੇ ਸੀਨੀਅਰ ਸਕੱਤਰ ਅਕੀਤ ਬਹਿਲ ਨੇ ਸ਼ੂਟਿੰਗ ਦੀ ਮੰਗ ਬਾਰੇ ਦੱਸਿਆ ਕਿ ਸਿੰਟਾ ਆਪਣੇ ਸਾਰੇ ਕਲਾਕਾਰਾਂ ਲਈ ਬੀਮਾ ਚਾਹੁੰਦੀ ਹੈ ਅਤੇ ਇਸ ਬਾਰੇ ਗੱਲਬਾਤ ਲੰਬੇ ਸਮੇਂ ਤੋਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇੰਡੀਅਨ ਬ੍ਰਾਡਕਾਸਟਰਸ ਐਸੋਸੀਏਸ਼ਨ (ਆਈਬੀਏ) ਅਤੇ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਿਸਰਜ਼ ਕੌਂਸਲ (ਆਈਐਫਟੀਪੀਸੀ) ਵਿਚਕਾਰ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।


ਦੱਸ ਦੇਈਏ ਕਿ ਮੁੰਬਈ 'ਚ ਟੀਵੀ ਸੀਰੀਅਲ ਦੀ ਸ਼ੂਟਿੰਗ 25 ਤੋਂ 30 ਜੂਨ ਦੇ ਵਿਚਕਾਰ ਹੋਵੇਗੀ, ਜਦਕਿ ਫਿਲਮਾਂ ਦੀ ਸ਼ੂਟਿੰਗ ਜੁਲਾਈ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।