ਸਿੱਖਾਂ ਦੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਜਿਸ ਨੂੰ ਦੁਨੀਆਂ ਭਰ ਵਿੱਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਬੌਲੀਵੁਡ ਸਿਤਾਰਿਆਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।


ਬੌਲੀਵੁਡ ਅਦਾਕਾਰਾ ਤਾਪਸੀ ਪੰਨੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੰਜਾਬੀ ਵਿੱਚ ਟਵੀਟ ਕਰਦਿਆਂ ਗੁਰਪੁਰਬ ਦੀ ਵਧਾਈ ਦਿੰਦਿਆਂ ਲਿਖਿਆ ਗੁਰਪੁਰਬ ਤੁਹਾਡੀ ਜ਼ਿੰਦਗੀ ਵਿੱਚ ਅਨੰਦ ਤੇ ਖ਼ੁਸ਼ੀਆਂ ਲਿਆਵੇ!





ਕੰਗਨਾ ਰਣੌਤ ਨੇ ਆਪਣੇ ਟਵਿੱਟਰ 'ਤੇ ਲਿਖਿਆ 'ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਮੈਂ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾ ਦਿੰਦੀ ਹਾਂ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਸਭ ਨੂੰ ਜਾਗਰੂਕ ਕਰਦੀਆਂ ਹਨ।





ਕਈ ਵਾਰ ਪੰਜਾਬੀ ਕਿਰਦਾਰ ਨਿਭਾਅ ਚੁੱਕੇ ਬੌਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਵੀ ਗੁਰਪੁਰਬ ਮੌਕੇ ਟਵੀਟ ਕਰਦਿਆਂ ਕਿਹਾ .."ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਵਾਰਥ ਨੂੰ ਖਤਮ ਕਰੋ , ਅੱਜ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਮੈਂ ਇਕ ਬਹਾਦਰ ਸੰਤ ਵੱਲੋਂ ਮਨੁੱਖਤਾ ਲਈ ਪੜ੍ਹਾਏ ਪਾਠ ਨੂੰ ਯਾਦ ਕਰਦਾ ਹਾਂ।





ਅਦਾਕਾਰ ਰਿਤੇਸ਼ ਦੇਸ਼ੁਖ ਦਾ ਟਵੀਟ ਵੀ ਵਾਇਰਲ ਹੋ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਰਿਤੇਸ਼ ਨੇ ਟਵੀਟ ਕੀਤਾ, "ਮੈਂ ਆਸ ਕਰਦਾ ਹਾਂ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਸੇਧ ਨਾਲ ਅਸੀਂ ਹਮਦਰਦ, ਦਿਆਲੂ ਤੇ ਪਿਆਰ ਕਰਨ ਵਾਲੇ ਬਣੇ ਰਹੀਏ।





ਅਦਾਕਾਰ ਤੇ ਐਮਪੀ ਸੰਨੀ ਦਿਓਲ ਨੇ ਵੀ ਪੰਜਾਬੀ ਦੇ ਵਿੱਚ ਸਭ ਨੂੰ ਗੁਰੂਪੁਰਾਬ ਦੀਆਂ ਮੁਬਾਰਕਾਂ ਦਿੱਤੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।'





ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ