ਪੇਇੰਚਿੰਗ: ਚੀਨੀ ਅਰਬਪਤੀ ਤੇ ‘ਅਲੀਬਾਬਾ’ ਨਾਂ ਦੀ ਜਗਤ ਪ੍ਰਸਿੱਧ ਕੰਪਨੀ ਦੇ ਬਾਨੀ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਕਿਸੇ ਨੂੰ ਵਿਖਾਈ ਨਹੀਂ ਦਿੱਤੇ ਪਰ ਬੁੱਧਵਾਰ ਨੂੰ ਉਹ ਮੁੜ ਲੋਕਾਂ ਦੇ ਸਾਹਮਣੇ ਆਏ। 56 ਸਾਲਾ ਜੈਕ ਮਾ ਨੂੰ ਜਨਤਕ ਤੌਰ ਉੱਤੇ ਤਦ ਤੋਂ ਨਹੀਂ ਵੇਖਿਆ ਗਿਆ, ਜਦੋਂ ਚੀਨੀ ਅਧਿਕਾਰੀਆਂ ਨੇ ਅਕਤੂਬਰ ਦੇ ਇੱਕ ਭਾਸ਼ਣ ਤੋਂ ਬਾਅਦ ਉਨ੍ਹਾਂ ਉੱਤੇ ਹਮਲਾ ਕੀਤਾ ਸੀ; ਜਿਸ ਵਿੱਚ ਉਨ੍ਹਾਂ ਇੱਕ ਵਪਾਰਕ ਸੰਮੇਲਨ ਵਿੱਚ ਸ਼ਿਕਾਇਤ ਕੀਤੀ ਸੀ ਕਿ ਚੀਨ ਦੇ ਰੈਗੂਲੇਟਰੀ ਤੇ ਰਾਜਾਂ ਵੱਲੋਂ ਸੰਚਾਲਿਮ ਬੈਂਕ, ਵਪਾਰਕ ਮੌਕਿਆਂ ਵਿੱਚ ਅੜਿੱਕੇ ਡਾਹ ਰਹੇ ਹਨ।

ਜੈਕ ਮਾ ਨੇ ਮਹੀਨਿਆਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਲੋਕਾਂ ਸਾਹਮਣੇ ਆਏ ਹਨ। ਉਸ ਨੇ ਇੱਕ ਆਨਲਾਈਨ ਕਾਨਫਰੰਸ ਦੇ ਹਿੱਸੇ ਵਜੋਂ, ਅਧਿਆਪਕਾਂ ਨੂੰ ਪੇਂਡੂ ਸਿਖਿਅਕਾਂ ਨੂੰ ਮਾਨਤਾ ਦੇਣ ਲਈ ਸੰਬੋਧਨ ਕੀਤਾ।


ਪਿਛਲੇ ਮਹੀਨੇ ਇਹ ਦੱਸਿਆ ਗਿਆ ਸੀ ਕਿ ਮਾ ਦੀ ਕੰਪਨੀ ਅਲੀਬਾਬਾ ਉੱਤੇ ਏਕਾਧਿਕਾਰ ਪ੍ਰਥਾ ਦੇ ਦੋਸ਼ ਅਧੀਨ ਜਾਂਚ ਕੀਤੀ ਜਾ ਰਹੀ ਹੈ। ਚੀਨ ਸਰਕਾਰ ਨੇ ਜੈਕ ਮਾ ਦੀ ਕੰਪਨੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਮਾ ਨੂੰ ਝਾੜ ਪਾਉਂਦਿਆਂ ਰਾਸ਼ਟਰਪਤੀ ਜਿਨਪਿੰਗ ਦੇ ਹੁਕਮ ’ਤੇ ਆਪਣੇ ਸਮੂਹ ਦੇ 37 ਅਰਬ ਡਾਲਰ ਦੀ ਸ਼ੁਰੂਆਤੀ ਪੇਸ਼ਕਸ਼ ਨੂੰ ਮੁਲਤਵੀ ਕਰ ਦਿੱਤਾ ਸੀ।