ਸਨੀ ਦਿਓਲ ਨੂੰ ਬਾਲੀਵੁੱਡ ਨਾਲ ਗਿਲ਼ਾ!
ਏਬੀਪੀ ਸਾਂਝਾ | 23 Dec 2018 12:55 PM (IST)
ਚੰਡੀਗੜ੍ਹ: ਅਦਾਕਾਰ ਸਨੀ ਦਿਓਲ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਲੋਕ ਹੁਣ ‘ਭਈਆਜੀ ਸੁਪਰਹਿੱਟ’ ਵਰਗੀਆਂ ਕਾਮੇਡੀ ਫਿਲਮਾਂ ਨਹੀਂ ਬਣਾਉਂਦੇ। ਸਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਿਲਮਾਂ ਬਣਾਉਣ ਦਾ ਫੈਸਲਾ ਸੁਭਾਵਕ ਸੀ। ਪਹਿਲਾਂ ਉਨ੍ਹਾਂ ਕਾਮੇਡੀ ਫਿਲਮਾਂ ਵਿੱਚ ਕੰਮ ਕੀਤਾ, ਪਰ ਇਹ ਸੰਪੂਰਨ ਅਨੁਭਵ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ‘ਭਈਆਜੀ ਸੁਪਰਹਿੱਟ’ ਵਿੱਚ ਉਨ੍ਹਾਂ ਨੇ ਜੋ ਕਿਰਦਾਰ ਨਿਭਾਇਆ ਹੈ, ਉਹ ਲਗਪਗ ਉਨ੍ਹਾਂ ਕਿਰਦਾਰਾਂ ਵਰਗਾ ਹੈ, ਜਿਸ ਤਰ੍ਹਾਂ ਦੇ ਕਿਰਦਾਰ ਉਹ 1990 ਦੇ ਦਹਾਕੇ ਵਿੱਚ ਨਿਭਾਉਂਦੇ ਸੀ। ਵਾਰਾਣਸੀ ਦੀ ਪਿੱਠਭੂਮੀ ’ਤੇ ਫਿਲਮਾਈ ‘ਭਈਆਜੀ ਸੁਪਰਹਿੱਟ’ ਦੀ ਕਹਾਣੀ ਭਈਆਜੀ ਦੇ ਇਰਦ-ਗਿਰਦ ਘੁੰਮਦੀ ਹੈ ਜੋ ਹਿੰਦੀ ਸਿਨੇਮਾ ਵਿੱਚ ਕਲਾਕਾਰ ਬਣਨਾ ਚਾਹੁੰਦਾ ਹੈ। ਇਸ ਵਿੱਚ ਪ੍ਰਿਟੀ ਜ਼ਿੰਟਾ, ਅਰਸ਼ਦ ਵਾਰਸੀ, ਸ਼੍ਰੇਯਸ ਤਲਪੜੇ ਤੇ ਅਮੀਸ਼ਾ ਪਟੇਲ ਨੇ ਅਦਾਕਾਰੀ ਕੀਤੀ। ਇਸ ਦਾ ਪ੍ਰੀਮਿਅਰ 25 ਦਸੰਬਰ ਨੂੰ ਜ਼ੀ ਸਿਨੇਮਾ ’ਤੇ ਹੋਏਗਾ। ਸਨੀ ਨੇ ਕਿਹਾ ਕਿ ਹੁਣ ਬਾਲੀਵੁੱਡ ਵਿੱਚ ਅਜਿਹੀਆਂ ਫਿਲਮਾਂ ਨਹੀਂ ਬਣਦੀਆਂ ਤੇ ਇਸੇ ਲਈ ਅੱਜ ਦੇ ਲੋਕਾਂ ਲਈ ਇਸ ਤਰ੍ਹਾਂ ਦੀਆਂ ਫਿਲਮਾਂ ਜ਼ਰੂਰੀ ਹਨ।