Diljit Dosanjh Video: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰੌਕਸਟਾਰ ਤੇ ਗਲੋਬਲ ਆਈਕਨ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਦੀ ਫਿਲਮ 'ਚਮਕੀਲਾ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਨੈੱਟਫਲਿਕਸ 'ਤੇ ਸਟ੍ਰੀਮ ਕਰੇਗੀ। ਪ੍ਰਸ਼ੰਸਕ ਬੇਸਵਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਦਿਲਜੀਤ ਨੂੰ ਲੈਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। 


ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਅਦਾਕਾਰਾ ਤਾਪਸੀ ਪੰਨੂੰ ਨੇ ਪਤੀ ਨਾਲ ਮਨਾਈ ਪਹਿਲੀ ਹੋਲੀ? ਸਾਹਮਣੇ ਆਈ ਜੋੜੇ ਦੀ ਇਹ ਤਸਵੀਰ


ਇਨ੍ਹਾਂ ਖਬਰਾਂ ਦੇ ਮੁਤਾਬਕ ਦਿਲਜੀਤ ਕੋਲੋਂ ਬਾਲੀਵੁੱਡ ਇੰਡਸਟਰੀ ਨਾਰਾਜ਼ ਹੋ ਗਈ ਹੈ ਅਤੇ ਇਸ ਦੀ ਵਜ੍ਹਾ ਵੀ ਜਾਇਜ਼ ਹੈ। ਇਸ ਵੀਡੀਓ ਨੂੰ ਦਿਲਜੀਤ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਦਿਲਜੀਤ ਆਪਣਾ ਹੀ ਗਾਣਾ ਸੁਣਦੇ ਨਜ਼ਰ ਆ ਰਹੇ ਹਨ। ਇੰਨੇਂ ਨੂੰ ਦਿਲਜੀਤ ਦੀ ਮੈਨੇਜਰ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਡਾਇਰੈਕਟਰ ਰੀਆ ਕਪੂਰ ਦਾ ਫੋਨ ਆਇਆ ਸੀ। ਉਹ ਨਾਰਾਜ਼ ਹੈ ਅਤੇ ਕਹਿ ਰਹੀ ਹੈ ਕਿ ਦਿਲਜੀਤ 'ਕਰੂ' ਫਿਲਮ ਦੇ ਗਾਣੇ ਨੈਨਾ ਨੂੰ ਪ੍ਰਮੋਟ ਕਿਉਂ ਨਹੀਂ ਕਰ ਰਿਹਾ ਹੈ? ਇਸ ਤੋਂ ਬਾਅਦ ਇਮਤਿਆਜ਼ ਅਲੀ ਦਾ ਫੋਨ ਆਉਂਦਾ ਹੈ। ਮੈਨੇਜਰ ਦੱਸਦੀ ਹੈ ਕਿ ਇਮਤਿਆਜ਼ ਸਰ ਖਿਝ ਰਹੇ ਹਨ ਕਿ ਤੁਸੀਂ ਚਮਕੀਲਾ ਦਾ ਗਾਣਾ 'ਇਸ਼ਕ ਮਿਟਾਏ' ਪ੍ਰਮੋਟ ਕਿਉਂ ਨਹੀਂ ਕਰ ਰਹੇ ਹੋ? ਬਾਕੀ ਤੁਸੀਂ ਦੇਖੋ ਇਹ ਵੀਡੀਓ;






ਦਿਲਜੀਤ ਨੇ ਸ਼ੇਅਰ ਕੀਤੀ ਸੀ ਮਜ਼ਾਕੀਆ ਵੀਡੀਓ
ਦੱਸ ਦਈਏ ਕਿ ਇਹ ਇੱਕ ਮਜ਼ਾਕੀਆ ਵੀਡੀਓ ਸੀ, ਜਿਸ ਨੂੰ ਖੁਦ ਦਿਲਜੀਤ ਨੇ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਦਿਲਜੀਤ ਮਜ਼ਾਕੀਆ ਅੰਦਾਜ਼ 'ਚ ਇਮਤਿਆਜ਼ ਅਲੀ ਤੇ ਰੀਆ ਕਪੂਰ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ।


ਵਰਕਫਰੰਟ ਦੀ ਗੱਲ ਕਰੀਏ ਤਾ ਦਿਲਜੀਤ ਦੋਸਾਂਝ ਦੀ ਚਮਕੀਲਾ ਫਿਲਮ 19 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਸਟ੍ਰੀਮ ਕਰੇਗੀ। ਇਸ ਤੋਂ ਇਲਾਵਾ ਦਿਲਜੀਤ ਇਸ ਸਾਲ ਨੀਰੂ ਨਾਲ 'ਜੱਟ ਐਂਡ ਜੂਲੀਅਟ 3' 'ਚ ਵੀ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। 


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਰਣਬੀਰ ਕਪੂਰ ਨੇ ਪਤਨੀ ਆਲੀਆ ਭੱਟ ਤੇ ਧੀ ਰਾਹਾ ਨਾਲ ਮਨਾਈ ਹੋਲੀ, ਖੂਬ ਮਸਤੀ ਕਰਦੇ ਆਏ ਨਜ਼ਰ