Kartik Aryan New Brand Ambassador Of MacDonald's: ਕਾਰਤਿਕ ਆਰੀਅਨ ਬਾਲੀਵੁੱਡ ਦਾ ਨਵਾਂ ਸੁਪਰਸਟਾਰ ਹੈ। ਐਕਟਰ ਦੀ ਹਾਲੀਆ ਫਿਲਮ ‘ਫਰੈਡੀ’ ਨੇ ਉਸ ਨੂੰ ਬਾਲੀਵੁੱਡ ਦੇ ਨਵੇਂ ਸੁਪਰਸਟਾਰ ਵਜੋਂ ਸਥਾਪਤ ਕਰ ਦਿੱਤਾ ਹੈ। ਚਾਰੇ ਪਾਸੇ ਕਾਰਤਿਕ ਆਰੀਅਨ ਛਾਇਆ ਹੋਇਆ ਹੈ। ‘ਫਰੈਡੀ’ ‘ਚ ਕਾਰਤਿਕ ਨੇ ਡਾ. ਫਰੈਡੀ ਜਿਨਵਾਲਾ ਦਾ ਕਿਰਦਾਰ ਨਿਭਾਇਆ ਹੈ। ਇਸ ਕਿਰਦਾਰ ਲਈ ਹਰ ਪਾਸੇ ਕਾਰਤਿਕ ਦੀ ਜੰਮ ਕੇ ਤਾਰੀਫ ਹੋ ਰਹੀ ਹੈ। ਹੁਣ ਕਾਰਤਿਕ ਆਰੀਅਨ ਮੁੜ ਤੋਂ ਸੁਰਖੀਆਂ ‘ਚ ਆ ਗਿਆ ਹੈ।
ਦਰਅਸਲ, ਫਾਸਟ ਫੂਡ ਕੰਪਨੀ ਮੈਕਡਾਨਲਡਜ਼ ਨੇ ਕਾਰਤਿਕ ਆਰੀਅਨ ਨੂੰ ਆਪਣਾ ਨਵਾਂ ਬਰਾਂਡ ਅੰਬੈਸਡਰ ਬਣਾਇਆ ਹੈ। ਦੱਸ ਦਈਏ ਕਿ ਮੈਕਡਾਨਲਡ ਭਾਰਤ ‘ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਫਾਸਟ ਫੂਡ ਬਰਾਂਡਾਂ ਵਿੱਚੋਂ ਇੱਕ ਹੈ। ਅਜਿਹੀ ਕੰਪਨੀ ਦਾ ਬਰਾਂਡ ਬਣਨਾ ਕਾਰਤਿਕ ਲਈ ਬੜੇ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਕਾਰਤਿਕ ਆਰੀਅਨ ਦੇ ਫੈਨਜ਼ ਵੀ ਇਸ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਉੱਧਰ, ਮੈਕਡਾਨਲਡ ਇੰਡੀਆ (ਉੱਤਰ ਤੇ ਪੂਰਬ) ਦੇ ਚੇਅਰਮੈਨ ਸੰਜੀਵ ਅਗਰਵਾਲ ਨੇ ਕਿਹਾ, ‘ਕਾਰਤਿਕ ਇੱਕ ਯੂਥ ਆਈਕਨ ਹੈ ਅਤੇ ਮੈਕਡੋਨਲਡਜ਼ ਵਾਂਗ ਪਰਿਵਾਰਾਂ ਵਿੱਚ ਇੱਕ ਪ੍ਰਸਿੱਧ ਨਾਮ ਹੈ। ਕਾਰਤਿਕ ਦੀ ਖਾਸ ਨੌਜਵਾਨਾਂ ‘ਚ ਸਭ ਤੋਂ ਵੱਧ ਫੈਨ ਫਾਲੋਇੰਗ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਾਰਤਿਕ ਦੇ ਮੈਕਡਾਨਲਡਜ਼ ਨਾਲ ਜੁੜਨ ਨਾਲ ਸਾਡੀ ਕੰਪਨੀ ਨੂੰ ਹੋਰ ਜ਼ਿਆਦਾ ਫਾਇਦਾ ਹੋਵੇਗਾ। ਅਸੀਂ ਮੈਕਫੈਮਲੀ ਵਿੱਚ ਉਸਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ ਅਤੇ ਇੱਕ ਵਧੀਆ ਸਾਂਝੇਦਾਰੀ ਦੀ ਉਮੀਦ ਕਰਦੇ ਹਾਂ।’
ਦੂਜੇ ਪਾਸੇ ਕਾਰਤਿਕ ਆਰੀਅਨ ਨੇ ਕਿਹਾ, ‘ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਜਿਸ ਬਰਾਂਡ ਦਾ ਫਾਸਟ ਫੂਡ ਖਾਂਦਾ ਹੋਇਆ ਮੈਂ ਵੱਡਾ ਹੋਇਆ, ਉਸੇ ਕੰਪਨੀ ਦਾ ਮੈਂ ਅੱਜ ਬਰਾਂਡ ਅੰਬੈਸਡਰ ਬਣਿਆ ਹਾਂ। ਸਿਰਫ ਮੇਰੇ ਹੀ ਨਹੀਂ ਮੈਕ-ਡੀ ਸਾਡੇ ਸਭ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਹਿੱਸਾ ਰਿਹਾ ਹੈ। ਮੈਕ-ਡੀ ਨਾਲ ਜੁੜਨਾ ਮੇਰੇ ਲਈ ਮਾਣ ਵਾਲੀ ਗੱਲ ਹੈ।’
ਕਾਬਿਲੇਗ਼ੌਰ ਹੈ ਕਿ ਕਾਰਤਿਕ ਆਰੀਅਨ ਹਾਲ ਹੀ ‘ਚ ‘ਫਰੈਡੀ’ ਫਿਲਮ ‘ਚ ਨਜ਼ਰ ਆਏ ਸੀ। ਇਸ ਫਿਲਮ ‘ਚ ਉਨ੍ਹਾਂ ਨੇ ਜ਼ਬਰਦਸਤ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਨਾਲ ਉਹ ‘ਸ਼ਾਹਿਜ਼ਾਦਾ’ ਤੇ ‘ਸੱਤਿਆ ਕੀ ਪ੍ਰੇਮ ਕਥਾ’ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆਉਣ ਵਾਲੇ ਹਨ।