Dharmendra Hema Malini Love Story: ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਪਹਿਲੀ ਮੁਲਾਕਾਤ 1970 'ਚ ਫਿਲਮ 'ਤੁਮ ਹਸੀਨ ਮੈਂ ਜਵਾਨ' ਦੀ ਸ਼ੂਟਿੰਗ ਦੌਰਾਨ ਹੋਈ ਸੀ। ਦੋਵਾਂ ਨੇ ਫਿਲਮ 'ਚ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਧਰਮਿੰਦਰ ਨੂੰ ਹੇਮਾ ਨਾਲ ਪਿਆਰ ਹੋ ਗਿਆ ਸੀ। ਹਾਲਾਂਕਿ, ਧਰਮਿੰਦਰ ਪਹਿਲਾਂ ਹੀ ਪ੍ਰਕਾਸ਼ ਕੌਰ ਨਾਲ ਵਿਆਹੇ ਹੋਏ ਸੀ ਅਤੇ ਉਨ੍ਹਾਂ ਦੇ ਬੱਚੇ ਵੀ ਸਨ।    


ਇਹ ਵੀ ਪੜ੍ਹੋ: ਐਮੀ ਵਿਰਕ ਦੇ ਹੱਥ ਲੱਗਿਆ ਵੱਡਾ ਬਾਲੀਵੁੱਡ ਪ੍ਰੋਜੈਕਟ, ਤਾਪਸੀ ਪੰਨੂੰ ਨਾਲ ਆਉਣਗੇ ਨਜ਼ਰ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ


ਖਬਰਾਂ ਮੁਤਾਬਕ ਹੇਮਾ ਮਾਲਿਨੀ ਨੇ ਸ਼ੁਰੂ 'ਚ ਧਰਮਿੰਦਰ ਤੋਂ ਦੂਰੀ ਬਣਾ ਲਈ ਸੀ, ਕਿਉਂਕਿ ਉਹ ਪਹਿਲਾਂ ਤੋਂ ਹੀ ਵਿਆਹੇ ਹੋਏ ਵਿਅਕਤੀ ਨਾਲ ਰਿਸ਼ਤਾ ਨਹੀਂ ਬਣਾਉਣਾ ਚਾਹੁੰਦੀ ਸੀ। ਹਾਲਾਂਕਿ, ਧਰਮਿੰਦਰ ਨੇ ਹਾਰ ਨਹੀਂ ਮੰਨੀ ਅਤੇ ਅਭਿਨੇਤਰੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਆਖਰਕਾਰ ਹੇਮਾ ਵੀ ਧਰਮਿੰਦਰ 'ਤੇ ਮਰ ਮਿਟੀ।


ਅਫਵਾਹਾਂ ਇਹ ਵੀ ਹਨ ਕਿ ਸ਼ੋਲੇ ਦੀ ਸ਼ੂਟਿੰਗ ਦੌਰਾਨ, ਧਰਮਿੰਦਰ ਨੇ ਸਪੌਟ ਬੁਆਏਜ਼ ਨੂੰ ਰਿਸ਼ਵਤ ਦਿੱਤੀ ਸੀ ਅਤੇ ਉਨ੍ਹਾਂ ਨੂੰ ਸੈੱਟ 'ਤੇ ਲਾਈਟਾਂ ਖਰਾਬ ਕਰਨ ਲਈ ਕਿਹਾ ਸੀ ਤਾਂ ਜੋ ਉਹ ਰੀਟੇਕ ਦੇ ਬਹਾਨੇ ਆਪਣੀ ਡਰੀਮ ਗਰਲ ਨਾਲ ਜ਼ਿਆਦਾ ਸਮੇਂ ਤੱਕ ਰੋਮਾਂਸ ਕਰ ਸਕਣ। ਜਦੋਂ ਸ਼ੋਲੇ ਰਿਲੀਜ਼ ਹੋਈ ਤਾਂ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਆਨ-ਸਕਰੀਨ ਕੈਮਿਸਟਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਕਿਹਾ ਜਾਂਦਾ ਹੈ ਕਿ ਇਸ ਦੌਰਾਨ ਦੋਹਾਂ ਨੇ ਡੇਟ ਕਰਨਾ ਸ਼ੁਰੂ ਕਰ ਦਿੱਤਾ।


ਹੇਮਾ ਅਤੇ ਧਰਮਿੰਦਰ ਵਿਆਹ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਰਾਹ ਇੰਨਾ ਆਸਾਨ ਨਹੀਂ ਸੀ। ਦਰਅਸਲ, ਧਰਮਿੰਦਰ ਪਹਿਲਾਂ ਹੀ ਪ੍ਰਕਾਸ਼ ਕੌਸ਼ ਨਾਲ ਵਿਆਹੇ ਹੋਏ ਸਨ ਅਤੇ ਪ੍ਰਕਾਸ਼ ਨੇ ਉਨ੍ਹਾਂ ਨੂੰ ਤਲਾਕ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹੇਮਾ ਦੇ ਪਰਿਵਾਰ ਵਾਲੇ ਵੀ ਧਰਮਿੰਦਰ ਨਾਲ ਉਸ ਵਿਆਹ ਦੇ ਪੂਰੀ ਤਰ੍ਹਾਂ ਖਿਲਾਫ ਸਨ। ਅਦਾਕਾਰਾ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਜਤਿੰਦਰ ਨਾਲ ਵਿਆਹ ਕਰਾਉਣ ਪਰ ਹੁਣ ਆਪਣੇ ਮਾਤਾ-ਪਿਤਾ ਦੇ ਦਬਾਅ ਹੇਠ ਹੇਮਾ ਨੇ ਇਸ ਰਿਸ਼ਤੇ ਲਈ ਹਾਂ ਕਹਿ ਦਿੱਤੀ ਸੀ।


ਜਿਵੇਂ ਹੀ ਧਰਮਿੰਦਰ ਨੂੰ ਪਤਾ ਲੱਗਾ ਕਿ ਹੇਮਾ ਦਾ ਜਤਿੰਦਰ ਨਾਲ ਵਿਆਹ ਹੋ ਰਿਹਾ ਹੈ ਤਾਂ ਉਹ ਸਿੱਧੇ ਅਭਿਨੇਤਰੀ ਦੇ ਘਰ ਗਏ। ਜਿਸ ਤੋਂ ਬਾਅਦ ਉਸ ਨੇ ਹੇਮਾ ਨੂੰ ਉਸ ਨਾਲ ਵਿਆਹ ਕਰਨ ਲਈ ਮਨਾ ਲਿਆ। ਇਸ ਤੋਂ ਬਾਅਦ ਆਪਣੇ ਪਿਆਰ ਨੂੰ ਵਿਆਹ ਦਾ ਨਾਂ ਦੇਣ ਲਈ ਉਨ੍ਹਾਂ ਨੇ ਆਪਣਾ ਧਰਮ ਬਦਲ ਕੇ ਇਸਲਾਮ ਧਾਰਨ ਕਰ ਲਿਆ। ਹੇਮਾ ਨੇ ਵੀ ਇਸਲਾਮ ਅਪਣਾ ਲਿਆ ਸੀ। ਧਰਮ ਪਰਿਵਰਤਨ ਤੋਂ ਬਾਅਦ ਧਰਮਿੰਦਰ ਨੇ ਆਪਣਾ ਨਾਂ ਬਦਲ ਕੇ ਦਿਲਾਵਰ ਖਾਨ ਰੱਖ ਲਿਆ ਅਤੇ ਹੇਮਾ ਨੇ ਆਪਣਾ ਨਾਂ ਆਇਸ਼ਾ ਬੀ ਰੱਖ ਲਿਆ। ਜਿਸ ਤੋਂ ਬਾਅਦ ਸਾਲ 1980 'ਚ ਦੋਹਾਂ ਨੇ ਸਮਾਜ ਦੇ ਸਾਰੇ ਰੀਤੀ-ਰਿਵਾਜਾਂ ਨੂੰ ਤੋੜਦੇ ਹੋਏ ਵਿਆਹ ਕਰਵਾ ਲਿਆ ਅਤੇ ਹਮੇਸ਼ਾ ਲਈ ਇਕ ਹੋ ਗਏ।


ਧਰਮਿੰਦਰ ਅਤੇ ਹੇਮਾ ਨੇ 2 ਨਵੰਬਰ, 1981 ਨੂੰ ਆਪਣੀ ਵੱਡੀ ਧੀ ਈਸ਼ਾ ਦਿਓਲ ਦਾ ਸੁਆਗਤ ਕੀਤਾ, ਅਤੇ ਲਗਭਗ ਚਾਰ ਸਾਲ ਬਾਅਦ, 28 ਜੁਲਾਈ, 1985 ਨੂੰ, ਉਹ ਦੂਜੀ ਵਾਰ ਅਹਾਨਾ ਦਿਓਲ ਦੇ ਮਾਤਾ-ਪਿਤਾ ਬਣੇ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਵਿੱਚੋਂ ਇੱਕ ਹੈ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ ਕੀਤੀ ਕਤਰ ਜੇਲ੍ਹ 'ਚ ਬੰਦ ਭਾਰਤੀ ਫੌਜੀਆਂ ਨੂੰ ਛੁਡਾਉਣ 'ਚ ਮਦਦ? ਕਿੰਗ ਖਾਨ ਨੇ ਖੁਦ ਕੀਤਾ ਖੁਲਾਸਾ