News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਦੀ ਹਰ ਖਬਰ, ਸਿਰਫ ਦੋ ਮਿੰਟ 'ਚ

Share:
1- ਮਸ਼ਹੂਰ ਗਾਇਕ ਮਨਕੀਰਤ ਔਲਖ ਦਾ ਨਵਾਂ ਗੀਤ 'ਕਵਾਰੀ' ਰਿਲੀਜ਼ ਹੋ ਗਿਆ ਹੈ। ਜਿਸ 'ਚ ਇੱਕ ਕੁੜੀ ਆਪਣੀ ਪਹਿਲੀ ਮੁਲਾਕਾਤ ਕਰਨ ਦਾ ਨਤੀਜਾ ਭੁਗਤਦੀ ਵਖਾਈ ਦੇ ਰਹੀ ਹੈ। ਗੀਤ ਦੀ ਵੀਡੀਓ ਨੂੰ ਪਰਮੀਸ਼ ਵਰਮਾ ਨੇ ਡਾਇਰੈਕਟ ਕੀਤਾ ਹੈ। ਮਨਕੀਰਤ 'ਗੱਠਾ ਮਿੱਠੀਆਂ' ਅਤੇ 'ਜੁਗਾੜੀ ਜੱਟ' ਵਰਗੇ ਕਈ ਹਿਟ ਟਰੈਕਸ ਦੇ ਚੁੱਕੇ ਹਨ। 2- ਆਗਾਮੀ ਪੰਜਾਬੀ ਫਿਲਮ 'ਲਕੀਰਾਂ' ਦਾ ਗੀਤ 'ਨਿੰਮਾ ਨਿੰਮਾ' ਰਿਲੀਜ਼ ਹੋ ਗਿਆ ਹੈ । ਜੋ ਕਿ ਇੱਕ ਰੋਮਾਂਟਿਕ ਗੀਤ ਹੈ। ਫਿਲਮ 'ਚ ਹਰਮਨ ਵਿਰਕ ਅਤੇ ਯੁਵਿਕਾ ਚੌਧਰੀ ਲੀਡ ਰੋਲ ਨਿਭਾ ਰਹੇ ਹਨ। ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ। 3- ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿਦਿਕੀ ਨੇ ਆਪਣੀ ਭਾਬੀ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਉਹ ਉਨ੍ਹਾਂ ਨੂੰ ਦਾਜ ਲਈ ਕੁੱਟਦੇ ਹਨ। ਨਵਾਜ਼ੂਦੀਨ ਨੇ ਦਾਅਵਾ ਕੀਤਾ ਕਿ ਸੁਰਖੀਆਂ 'ਚ ਆਉਣ ਲਈ ਉਨ੍ਹਾਂ ਦੀ ਭਾਬੀ ਨੇ ਇਹ ਇਲਜ਼ਾਮ ਲਗਾਏ ਹਨ। 4- ਨੀਰਜ ਪਾਂਡੇ ਨਿਰਦੇਸ਼ਿਤ ਫਿਲਮ 'ਐਮ.ਐਸ. ਧੋਨੀ ਦ ਅਨਟੋਲਡ ਸਟੋਰੀ' ਨੇ ਰਿਲੀਜ਼ ਦੇ ਦੋ ਦਿਨਾਂ ਅੰਦਰ ਹੀ 41.9 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ 'ਚ ਸੁਸ਼ਾਂਤ ਸਿੰਘ ਰਾਦਪੂਤ ਨੇ ਧੋਨੀ ਦਾ ਕਿਰਦਾਰ ਨਿਭਾਇਆ ਹੈ। ਜਿਸਨੂੰ ਕਾਫੀ ਸਰਾਹਿਆ ਜਾ ਰਿਹੈ। 5- ਬੀਜੇਪੀ ਨੇਤਾ ਸਾਧਵੀ ਪਰਾਚੀ ਨੇ ਪਾਕਿਸਤਾਨੀ ਕਲਾਕਾਰਾਂ ਤੇ ਹਮਲਾ ਬੋਲਦੇ ਕਿਹਾ ਕਿ ਉਹ ਆਪਣੀ ਕਲਾ ਨੂੰ ਆਪਣੇ ਦੇਸ਼ ਵਿੱਚ ਹੀ ਵਖਾਉਣ ਅਤੇ ਜੇਕਰ ਇਹਨਾਂ ਪ੍ਰਤੀ ਸਲਮਾਨ, ਸ਼ਾਹਰੁਖ ਅਤੇ ਆਮਿਰ ਸਮੇਤ ਹੋਰਾਂ ਨੂੰ ਹਮਦਰਦੀ ਹੈ ਤਾਂ ਉਹ ਵੀ ਪਾਕਿਸਤਾਨ ਚਲੇ ਜਾਣ। ਸਾਧਵੀ ਨੇ ਕਿਹਾ ਤਿੰਨਾ ਨੂੰ ਚਿਮਟੇ ਨਾਲ ਫੜ ਬਾਹਰ ਸੁੱਟਿਆ ਜਾਵੇ। 6- ਪਾਕਿਸਤਾਨੀ ਕਲਾਕਾਰਾਂ ਦਾ ਸਮਰਥਨ ਕਰਨ ਤੇ ਸਲਮਾਨ ਖੁਦ ਵਿਵਾਦਾਂ 'ਚ ਘਿਰ ਗਏ ਨੇ । ਆਗਰਾ 'ਚ ਸਲਮਾਨ ਖਾਨ ਦੇ ਪੋਸਟਰ ਜਲਾਏ ਗਏ ਹਿੰਦੂ ਜਾਗਰਣ ਮੰਚ ਨੇ ਇਸ ਦੌਰਾਨ ਸਲਮਾਨ ਦੇ ਵਿਰੋਧ ਨਾਅਰੇ ਲਗਾਏ ਦੂਜੇ ਪਾਸੇ ਅਦਾਕਾਰ ਨਾਨਾ ਪਾਟੇਕਰ ਨੇ ਸਲਮਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਸਭ ਤੋਂ ਪਹਿਲਾਂ ਦੇਸ਼ ਹੈ। 7- ਪਾਕਿਸਤਾਨੀ ਕਲਾਕਾਰਾਂ ਦਾ ਸਮਰਥਨ ਕਰਨ ਤੇ ਸਲਮਾਨ ਦੇ ਖਿਲਾਫ ਗਾਇਕ ਅਭਿਜੀਤ ਭੱਟਾਚਾਰਿਆ ਨੇ ਟਵਿਟਰ ਤੇ ਮੋਰਚਾ ਖੋਲ ਦਿੱਤਾ । ਅਭਿਜੀਤ ਨੇ ਲਿਖਿਆ ਸੁਪਰਸਟਾਰ ਭਾਰਤੀਆਂ ਨੂੰ ਕਟਣ ਦੀ ਖਬਰ ਨਹੀਂ ਪੜਦੇ ਅਤੇ ਉਹ ਪਾਕਿਸਤਾਨੀਆਂ ਨਾਲ ਸ਼ੂਟਿੰਗ ਬਿਜ਼ੀ ਰਹਿੰਦੇ ਨੇ।ਅਭਿਜੀਤ ਨੇ ਹੋਰ ਵੀ ਕਈ ਟਵੀਟ ਕੀਤੇ। 8- ਸਰਜੀਕਲ ਸਟ੍ਰਾਇਕ ਦਾ ਸਮਰਥਨ ਕਰਨ ਤੇ ਆਲੋਚਨਾਵਾਂ ਦਾ ਸਾਹਮਣਾ ਕਰਨ ਵਾਲੇ ਗਾਇਕ ਅਦਨਾਨ ਸਾਮੀ ਦਾ ਕਹਿਣਾ ਹੈ ਕਿ ਅੱਤਵਾਦ ਦੀ ਕੋਈ ਸੀਮਾ ਨਹੀਂ ਹੁੰਦੀ। ਅਦਨਾਨ ਨੇ ਕਿਹਾ ਉਹ ਟਵੀਟ ਮੇਰੇ ਦਿਲ ਤੋਂ ਨਿਕਲੇ ਸੀ ਅਤੇ ਮੈਂ ਉਹਨਾਂ ਨੂੰ ਮੁਆਫ ਕਰਦਾ ਹਾਂ ਜਿਨਾਂ ਮੇਰੀ ਆਲੋਚਨਾ ਕੀਤੀ ਹੈ। 9- ਪਾਕਿਸਤਾਨੀ ਕਲਾਕਾਰਾਂ ਤੇ ਬੈਨ ਸਬੰਧੀ ਅਭਿਨੇਤਾ ਓਮ ਪੁਰੀ ਅਤੇ ਨਿਰਦੇਸ਼ਕ ਨਾਗੇਸ਼ ਕੁਕੁਨੂਰ ਨੇ ਕਿਹਾ ਰਾਜਨੀਤਿ ਅਤੇ ਕਲਾ ਨੂੰ ਵੱਖ ਵੱਖ ਰਖਣਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਕਲਾਕਾਰ ਗੈਰ ਕਾਨੂੰਨੀ ਢੰਗ ਨਾਲ ਇਥੇ ਨਹੀਂ ਆਏ ਉਹ ਵੀਜ਼ੇ ਤੇ ਇਥੇ ਹਨ ਅਤੇ ਕਲਾਕਾਰਾਂ ਨੂੰ ਵਾਪਸ ਭੇਜਣ ਨਾਲ ਨੁਕਸਾਨ ਨਿਰਮਾਤਾਵਾਂ ਨੂੰ ਹੋਵੇਗਾ। 10- ਫਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਦਾ ਕਹਿਣਾ ਹੈ ਕਿ ਸੰਜੇ ਦੱਤ ਦੇ ਜੀਵਨ ਤੇ ਅਧਾਰਿਤ ਫਿਲਮ ਤੇ ਕੰਮ ਚਲ ਰਿਹਾ ਹੈ ਜਿਸ 'ਚ ਰਣਬੀਰ ਕਪੂਰ ਮੁੱਖ ਭੂਮਿਕਾ ਚ ਹਨ। ਚੋਪੜਾ ਨੇ ਪੀਟੀਆਈ ਨੂੰ ਦੱਸਿਆ ਕਿ ਸਭ ਕੁੱਝ ਚੰਗਾ ਚੱਲ ਰਿਹਾ ਹੈ। 11- ਐਸ਼ਵਰਿਆ ਰਾਏ ਬੱਚਨ ਉਹਨਾਂ ਸਿਤਾਰਿਆਂ ਚੋਂ ਇੱਕ ਹੈ ਜਿਨਾਂ ਨੇ ਅਲਗ -ਅਲਗ ਡਿਜੀਟਲ ਪਲੇਟਫੌਰਮਸ ਤੋਂ ਦੂਰੀ ਬਣਾ ਕੇ ਰਖੀ ਹੈ ਐਸ਼ ਮੁਤਾਬਕ ਸੋਸ਼ਲ ਮੀਡੀਆ ਦੀ ਘੁਸਪੈਠ ਨੇ ਲੋਕਾਂ ਨੂੰ ਸੁਸਤ ਬਣਾ ਦਿਤਾ ਹੈ। ਐਸ਼ ਨੇ ਇਕ ਸਮਾਰੋਹ ਦੌਰਾਨ ਕਿਹਾ ਕਿ ਲੋਕਾਂ ਕੋਲ ਇਕ ਦੂਜੇ ਵਲ ਵੇਖਣ ਦਾ ਸਮਾਂ ਨਹੀਂ ਕਿਉਂਕਿ ਉਹ ਫੋਨ 'ਚ ਰੁਝੇ ਰਹਿੰਦੇ ਹਨ।
Published at : 03 Oct 2016 12:14 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Famous Singer: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੀ ਅਚਾਨਕ ਵਿਗੜੀ ਤਬੀਅਤ! ਹਸਪਤਾਲ 'ਚ ਹੋਏ ਭਰਤੀ; ਸਾਹਮਣੇ ਆਈ ਤਸਵੀਰ...

Famous Singer: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੀ ਅਚਾਨਕ ਵਿਗੜੀ ਤਬੀਅਤ! ਹਸਪਤਾਲ 'ਚ ਹੋਏ ਭਰਤੀ; ਸਾਹਮਣੇ ਆਈ ਤਸਵੀਰ...

Honey Singh: ਹਨੀ ਸਿੰਘ ਵੱਲੋਂ ਲਾਈਵ ਸ਼ੋਅ ਦੌਰਾਨ ਹੱਦਾਂ ਪਾਰ, ਦਰਸ਼ਕਾਂ ਨਾਲ ਕੀਤੀਆਂ 'ਗੰਦੀਆਂ ਗੱਲਾਂ'! ਯੂਜ਼ਰ ਬੋਲੇ- ਨੌਜਵਾਨਾਂ 'ਤੇ ਅਜਿਹੇ ਬਿਆਨਾਂ ਦਾ ਗਲਤ ਅਸਰ...

Honey Singh: ਹਨੀ ਸਿੰਘ ਵੱਲੋਂ ਲਾਈਵ ਸ਼ੋਅ ਦੌਰਾਨ ਹੱਦਾਂ ਪਾਰ, ਦਰਸ਼ਕਾਂ ਨਾਲ ਕੀਤੀਆਂ 'ਗੰਦੀਆਂ ਗੱਲਾਂ'! ਯੂਜ਼ਰ ਬੋਲੇ- ਨੌਜਵਾਨਾਂ 'ਤੇ ਅਜਿਹੇ ਬਿਆਨਾਂ ਦਾ ਗਲਤ ਅਸਰ...

Singer Died: ਮਸ਼ਹੂਰ ਗਾਇਕ ਦੀ ਸੌਂਦੇ ਹੋਏ ਨਿਕਲੀ ਜਾਨ, ਦੇਹਾਂਤ ਤੋਂ ਬਾਅਦ ਪਤਨੀ ਨੇ ਚੁੱਪੀ ਤੋੜੀ; ਬੋਲੀ- "ਇਹ ਕੁਦਰਤੀ ਮੌਤ, ਉਹ ਸਾਨੂੰ ਨੀਂਦ 'ਚ ਛੱਡ ਕੇ ਚਲੇ ਗਏ...

Singer Died: ਮਸ਼ਹੂਰ ਗਾਇਕ ਦੀ ਸੌਂਦੇ ਹੋਏ ਨਿਕਲੀ ਜਾਨ, ਦੇਹਾਂਤ ਤੋਂ ਬਾਅਦ ਪਤਨੀ ਨੇ ਚੁੱਪੀ ਤੋੜੀ; ਬੋਲੀ-

Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਅਚਾਨਕ ਮੌਤ; ਘਰ 'ਚ ਆਇਆ ਹਾਰਟ ਅਟੈਕ: ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...

Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਅਚਾਨਕ ਮੌਤ; ਘਰ 'ਚ ਆਇਆ ਹਾਰਟ ਅਟੈਕ: ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...

Singer Honey Death: ਗਾਇਕ ਹਨੀ ਦੀ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ? ਬੈਰੀਕੇਡ 'ਚ...

Singer Honey Death: ਗਾਇਕ ਹਨੀ ਦੀ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ? ਬੈਰੀਕੇਡ 'ਚ...

ਪ੍ਰਮੁੱਖ ਖ਼ਬਰਾਂ

ਇਸ ਸੂਬੇ ਦਾ DGP ਰਾਮਚੰਦਰ ਰਾਓ ਸਸਪੈਂਡ, ਦਫ਼ਤਰ 'ਚ ਔਰਤਾਂ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ਹੈ ਕੀ?

ਇਸ ਸੂਬੇ ਦਾ DGP ਰਾਮਚੰਦਰ ਰਾਓ ਸਸਪੈਂਡ, ਦਫ਼ਤਰ 'ਚ ਔਰਤਾਂ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ਹੈ ਕੀ?

Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਇਸ ਮਹਿਕਮੇ ਦੀ ਮਹਿਲਾ ਮੁਲਾਜ਼ਮ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ

Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਇਸ ਮਹਿਕਮੇ ਦੀ ਮਹਿਲਾ ਮੁਲਾਜ਼ਮ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ

Punjab News: ਪੰਜਾਬ ਸਰਕਾਰ ਦਾ ਵੱਡਾ ਫੈਸਲਾ! IAS ਅਧਿਕਾਰੀਆਂ ਦੇ ਤਬਾਦਲੇ, ਸੌਂਪੀ ਗਈਆਂ ਨਵੀਂ ਜ਼ਿੰਮੇਵਾਰੀ, ਹੁਕਮ ਤੁਰੰਤ ਲਾਗੂ

Punjab News: ਪੰਜਾਬ ਸਰਕਾਰ ਦਾ ਵੱਡਾ ਫੈਸਲਾ! IAS ਅਧਿਕਾਰੀਆਂ ਦੇ ਤਬਾਦਲੇ, ਸੌਂਪੀ ਗਈਆਂ ਨਵੀਂ ਜ਼ਿੰਮੇਵਾਰੀ, ਹੁਕਮ ਤੁਰੰਤ ਲਾਗੂ

AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!

AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!