News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਦੀ ਹਰ ਖਬਰ, ਸਿਰਫ ਦੋ ਮਿੰਟ 'ਚ

Share:
1- ਯੂਪੀ ਦੇ ਮੁਜ਼ਫਰਨਗਰ ਦੇ ਇੱਕ ਥਾਣੇ 'ਚ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਆਪਣੇ ਬਚਾਅ 'ਚ ਦਸਤਾਵੇਜ਼ ਲੈ ਕੇ ਪੇਸ਼ ਹੋਏ। ਨਵਾਜ਼ੂਦੀਨ ਛੋਟੇ ਭਰਾ ਦੀ ਪਤਨੀ ਵੱਲੋਂ ਦਾਜ ਲਈ ਤੰਗ ਕਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। 2- ਅਭਿਨੇਤਾ ਇਮਰਾਨ ਖਾਨ ਨੂੰ ਪੂਰਾ ਯਕੀਨ ਹੈ ਕਿ ਉਹਨਾਂ ਦੇ ਮਾਮਾ ਯਾਨਿ ਆਮਿਰ ਖਾਨ ਦੀ ਆਗਾਮੀ ਫਿਲਮ 'ਦੰਗਲ' ਚੰਗੀ ਹੋਵੇਗੀ। ਇਮਰਾਨ ਨੇ ਇੱਕ ਈਵੈਂਟ ਦੌਰਾਨ ਕਿਹਾ ਮੈਂ 'ਦੰਗਲ' ਦਾ ਟ੍ਰੇਲਰ ਨਹੀਂ ਦੇਖਿਆ ਹੈ ਪਰ ਆਮਿਰ ਦੇ ਫਿਲਮ 'ਚ ਹੋਣ ਦੀ ਵਜ੍ਹਾ ਕਾਰਨ ਫਿਲਮ ਦਾ ਚੰਗਾ ਹੋਣਾ ਤੈਅ ਹੈ। 3- ਅਦਾਕਾਰਾ ਸੋਨਾਲੀ ਬੇਂਦਰੇ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਫਿਲਮਾਂ ਕਰਨਾ ਨਹੀਂ ਚਾਹੁੰਦੀ। ਉਹਨਾਂ ਨੂੰ ਅਜਿਹੀਆਂ ਫਿਲਮਾਂ 'ਚ ਦਿਲਚਸਪੀ ਹੈ ਜੋ ਅਲੱਗ ਤਰ੍ਹਾਂ ਦੀ ਅਤੇ ਉਹਨਾਂ ਦੇ ਮੁਤਾਬਿਕ ਹੋਣ। ਉਹਨਾਂ ਮੁਤਾਬਕ ਭੂਮਿਕਾ ਉਤਸਾਹਿਤ ਕਰਨ ਵਾਲੀ ਹੋਵੇਗੀ, ਤਾਂ ਹੀ ਕਿਸੇ ਫਿਲਮ 'ਚ ਕੰਮ ਕਰਾਂਗੀ। 4- ਕੈਪਟਨ ਕੂਲ ਮਹੇਂਦਰ ਸਿੰਘ ਧੋਨੀ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਐਮ.ਐ.ਧੋਨੀ ਦ ਅਨਟੋਲਡਸਟੋਰੀ' ਬਾਕਸ ਆਫਿਸ 'ਤੇ ਖੂਬ ਧਮਾਲ ਮਚਾ ਰਹੀ ਹੈ। ਫਿਲਮ ਨੇ 5 ਦਿਨਾਂ 'ਚ 82.03 ਕਰੋੜ ਦੀ ਕਮਾਈ ਕੀਤੀ ਹੈ। ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਧੋਨੀ ਦਾ ਕਿਰਦਾਰ ਨਿਭਾ ਰਹੇ ਹਨ। 5- ਸੋਹਾ ਅਲੀ ਖਾਨ ਅਤੇ ਵੀਰਦਾਸ ਦੀ ਫਿਲਮ '31 ਅਤਕੂਬਰ' ਦੇ ਖਿਲਾਫ ਯਾਚਿਕਾ ਦਾਇਰ ਕੀਤੇ ਜਾਣ ਦੇ ਬਾਅਦ ਇਹ ਫਿਲਮ 7 ਅਕਤੂਬਰ ਦੇ ਬਦਲੇ ਹੁਣ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਮੁਤਾਬਕ ਦਿੱਲੀ ਕਾਂਗਰਸ ਪਾਰਟੀ ਦੇ ਇੱਕ ਕਰੀਬੀ ਨੇ ਰਿਲੀਜ਼ 'ਚ ਅੜਿੱਕਾ ਪਾਇਆ ਹੈ। ਇਹ ਫਿਲਮ ਸਾਬਕਾ ਪੀਐਮ ਇੰਦਰਾ ਗਾਂਧੀ ਹੱਤਿਆ ਮਗਰੋਂ ਦੀਆਂ ਘਟਨਾਵਾਂ 'ਤੇ ਅਧਾਰਿਤ ਹੈ। 6- ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਫਿਲਮ 'ਮਿਰਜ਼ਿਆ' ਰਾਂਹੀ ਡੈਬਿਊ ਕਰ ਰਹੇ ਨੇ ਹਰਸ਼ਵਰਧਨ ਨੇ ਆਈਏਐਨਐਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ  ਉਹ 'ਮਿਰਜ਼ਿਆ' ਵਾਂਗ ਹੀ ਪਿਆਰ 'ਚ ਪੈਣਾ ਚਾਹੁੰਦੇ ਹਨ। ਇਹ ਸਿਰਫ ਇੱਕ ਪ੍ਰੇਮ ਕਹਾਣੀ ਨਹੀਂ ਹੈ ਬਲਕਿ ਇਹ ਤੂਹਾਨੂੰ ਪਿਆਰ ਕਰਨਾ ਸਿਖਾਉਂਦੀ ਹੈ। 7- ਪੰਜਾਬੀ ਗਾਇਕ ਗੀਤਾ ਜੈਲਦਾਰ ਦਾ ਨਵਾਂ ਟਰੈਕ 'ਛੱਤਰੀ' ਰਿਲੀਜ਼ ਹੋ ਗਿਆ ਜਿਸ ਰਾਂਹੀ ਇਕ ਵਾਰ ਫਿਰ ਜੈਲਦਾਰ ਸਾਬ ਮੀਂਹ ਅਤੇ ਗਾਰੇ ਦਾ ਜ਼ਿਕਰ ਕਰਦੇ ਵਖਾਈ ਦੇ ਰਹੇ ਹਨ। ਗੀਤ ਨੂੰ ਮਿਊਜ਼ਿਕ ਅਮਨ ਹੇਅਰ ਨੇ ਦਿੱਤਾ ਹੈ । 8- ਅਦਾਕਾਰਾ ਰਾਧਿਕਾ ਨਿਊਡ ਸੀਨ 'ਤੇ ਪੁੱਛੇ ਸਵਾਲ ਮਗਰੋਂ ਭੜਕ ਗਈ ਤੇ ਉਹਨਾਂ ਇਸਦਾ ਕਰਾਰਾ ਜਵਾਬ ਦਿੱਤਾ। ਰਾਧਿਕਾ ਨੇ ਕਿਹਾ ਕਿ, “ਜਿਨ੍ਹਾਂ ਲੋਕਾਂ ਨੂੰ ਖੁਦ ਦੇ ਸਰੀਰ ਤੋਂ ਸ਼ਰਮ ਆਉਂਦੀ ਹੈ, ਉਹ ਹੋਰਾਂ ਦੇ ਸਰੀਰ ਵੇਖਦੇ ਹਨ। ਅਗਲੀ ਵਾਰ ਜੇ ਤੁਹਾਨੂੰ ਕੋਈ ਨੰਗਾ ਸਰੀਰ ਵੇਖਣ ਦਾ ਮਨ ਕਰੇ ਤਾਂ ਆਪਣਾ ਸਰੀਰ ਵੇਖਿਓ ਸ਼ੀਸ਼ੇ ਵਿੱਚ। ਅਸੀਂ ਫਿਰ ਇਸ ਬਾਰੇ ਜ਼ਰੂਰ ਗੱਲ ਕਰਾਂਗੇ।”
Published at : 06 Oct 2016 12:45 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Kangana Ranaut: 'ਐਮਰਜੈਂਸੀ' ਮਗਰੋਂ ਕੰਗਨਾ ਰਣੌਤ ਨੇ 'ਰਾਜਨੀਤ' ਤੋਂ ਕੀਤੀ ਤੌਬਾ! ਬੋਲੀ...ਹੁਣ ਕਦੇ ਫਿਲਮਾਂ ਨਹੀਂ ਬਣਾਵਾਂਗੀ

Kangana Ranaut: 'ਐਮਰਜੈਂਸੀ' ਮਗਰੋਂ ਕੰਗਨਾ ਰਣੌਤ ਨੇ 'ਰਾਜਨੀਤ' ਤੋਂ ਕੀਤੀ ਤੌਬਾ! ਬੋਲੀ...ਹੁਣ ਕਦੇ ਫਿਲਮਾਂ ਨਹੀਂ ਬਣਾਵਾਂਗੀ

SAD NEWS: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਹੁਣ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ, ਸਦਮੇ 'ਚ ਫਿਲਮੀ ਸਿਤਾਰੇ...

SAD NEWS: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਹੁਣ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ, ਸਦਮੇ 'ਚ ਫਿਲਮੀ ਸਿਤਾਰੇ...

TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...

TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...

Youtubers ਅਤੇ Reel ਬਣਾਉਣ ਵਾਲਿਆਂ ਨੂੰ ਸੂਬਾ ਸਰਕਾਰ ਦਏਗੀ ਲੱਖਾਂ ਰੁਪਏ, ਜਾਣੋ ਸਕੀਮ ਬਾਰੇ ਡਿਟੇਲ...

Youtubers ਅਤੇ Reel ਬਣਾਉਣ ਵਾਲਿਆਂ ਨੂੰ ਸੂਬਾ ਸਰਕਾਰ ਦਏਗੀ ਲੱਖਾਂ ਰੁਪਏ, ਜਾਣੋ ਸਕੀਮ ਬਾਰੇ ਡਿਟੇਲ...

Most Sinister Movie: ਇਸ ਫਿਲਮ ਨੂੰ ਕਿਹਾ ਜਾਂਦਾ ਮਨਹੂਸ, ਬਣਨ 'ਚ ਲੱਗੇ ਕਈ ਸਾਲ; ਸ਼ੂਟਿੰਗ ਦੌਰਾਨ 3 ਲੋਕਾਂ ਨੇ ਗਵਾਈ ਜਾਨ

Most Sinister Movie: ਇਸ ਫਿਲਮ ਨੂੰ ਕਿਹਾ ਜਾਂਦਾ ਮਨਹੂਸ, ਬਣਨ 'ਚ ਲੱਗੇ ਕਈ ਸਾਲ; ਸ਼ੂਟਿੰਗ ਦੌਰਾਨ 3 ਲੋਕਾਂ ਨੇ ਗਵਾਈ ਜਾਨ

ਪ੍ਰਮੁੱਖ ਖ਼ਬਰਾਂ

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ

Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 

Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 

Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...

Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025