ਅੰਮ੍ਰਿਤਸਰ: ਬਾਲੀਵੁੱਡ ਅਦਾਕਾਰਾ ਤੇ ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸੋਹਾ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ '31 ਅਕਤੂਬਰ' ਦੀ ਪ੍ਰਮੋਸ਼ਨ ਲਈ ਪੰਜਾਬ ਆਈ ਹੋਈ ਹੈ। ਉਸ ਨੇ ਅੱਜ ਦਰਬਾਰ ਸਾਹਿਬ ਵਿਖੇ ਆਪਣੀ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ।
ਸੋਹਾ ਅਲੀ ਖਾਨ ਨੇ ਅੱਜ ਦਰਬਾਰ ਸਾਹਿਬ ਚ ਨਤਮਸਤਕ ਹੋ ਕੇ ਰੁਮਾਲਾ ਸਾਹਿਬ ਭੇਂਟ ਕੀਤਾ ਤੇ ਵਾਹਿਗੁਰੂ ਦਾ ਆਸ਼ਿਰਵਾਦ ਲਿਆ। ਇਸ ਦੌਰਾਨ ਸੋਹਾ ਨੇ ਕਿਹਾ ਕਿ ਇੱਥੇ ਆ ਕੇ ਇੱਕ ਬਹੁਤ ਹੀ ਸੁਖਦ ਤੇ ਅਨੌਖਾ ਅਨੁਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਵਾਹਿਗੁਰੂ ਅੱਗੇ ਆਪਣੀ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ ਹੈ। ਇਸ ਵੇਲੇ ਸੋਹਾ ਦੇ ਨਾਲ ਫਿਲਮ ਦੇ ਲੇਖਕ ਤੇ ਨਿਰਮਾਤਾ ਹਰਪ੍ਰੀਤ ਸਚਦੇਵਾ ਵੀ ਮੌਜੂਦ ਸਨ।