ਮੁੰਬਈ: ਅਕਸ਼ੇ ਕੁਮਾਰ ਤੇ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਮੱਚ-ਅਵੇਟਿਡ ਫ਼ਿਲਮ ‘2.0’ ਕਾਫੀ ਲੰਬੇ ਸਮੇਂ ਤੋਂ ਟਾਲੀ ਜਾ ਰਹੀ ਹੈ ਪਰ ਹਾਲ ਹੀ ‘ਚ ਇਸ ਫ਼ਿਲਮ ਦੀ ਰਿਲੀਜ਼ ਡੇਟ ਅਨਾਉਂਸ ਹੋ ਗਈ ਹੈ। ਫ਼ਿਲਮ 29 ਦਸੰਬਰ, 2018 ‘ਚ ਹੀ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਖਿਲਾੜੀ ਕੁਮਾਰ ਅਕਸ਼ੇ ਵਿਲੇਨ ਦਾ ਰੋਲ ਪਲੇ ਕਰ ਰਹੇ ਹਨ।




ਫ਼ਿਲਮ ਦੇ ਫੈਨਸ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਫ਼ਿਲਮ ਦੇ ਫੈਨਸ ਲਈ ਖੁਸ਼ਖਬਰੀ ਹੈ ਕਿ ਫ਼ਿਲਮ ਦਾ ਟੀਜ਼ਰ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਖ਼ਬਰ ਨੂੰ ਟ੍ਰੇਡ ਐਕਸਪਰਟ ਰਮੇਸ਼ ਬਾਲਾ ਨੇ ਸੋਸ਼ਲ ਮੀਡੀਆ ਟਵਿਟਰ ‘ਤੇ ਟਵੀਟ ਕਰਕੇ ਸ਼ੇਅਰ ਕੀਤਾ ਹੈ।

[embed]https://twitter.com/rameshlaus/status/1022540483124285440[/embed]

ਇਸ ਬਿੱਗ ਬਜਟ ਫ਼ਿਲਮ ਨੂੰ ਰਾਜੂ ਰਾਮਲਿੰਘਮ ਨੇ ਪ੍ਰੋਡਿਊਸ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਕੀ ਤੇ ਰਾਜਨੀਕਾਂਤ ਦੀ ਇਹ ਫ਼ਿਲਮ ਹਾਲੀਵੁੱਡ ਦੀ ਕਿਸੇ ਵੀ ਫ਼ਿਲਮ ਤੋਂ ਘੱਟ ਨਹੀਂ ਹੋਵੇਗੀ। ਫ਼ਿਲਮ ਦੇ ਪ੍ਰੋਡਿਊਸਰ ਸ਼ੰਕਰ ਨੇ ਇਸ ਨੂੰ ਜ਼ਬਰਦਸਤ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਆਪਣੀ ਕਮਰ ਕੱਸ ਲਈ ਹੈ।

ਇਸ ਫ਼ਿਲਮ ਦੇ ਨਾਲ ਬਾਕਸਆਫਿਸ ‘ਤੇ ਸੁਸ਼ਾਤ ਸਿੰਘ ਦੀ ਫ਼ਿਲਮ ‘ਕੇਦਾਰਨਾਥ’ ਰਿਲੀਜ਼ ਹੋ ਰਹੀ ਹੈ। ਜਦੋਂਕਿ ‘2.0’ ਦੇ ਟੀਜ਼ਰ ਨਾਲ ਕੰਗਨਾ ਰਨੌਤ ਦੀ ਫ਼ਿਲਮ ‘ਮਣੀਕਰਨੀਕਾ’ ਦਾ ਟੀਜ਼ਰ ਵੀ ਰਿਲੀਜ਼ ਹੋ ਰਿਹਾ ਹੈ। ਹੁਣ ਦੇਖਣਾ ਹੈ ਕਿ ਕਿਹੜੀ ਫ਼ਿਲਮ ਕਿਸ ਤੋਂ ਜ਼ਿਆਦਾ ਟ੍ਰੈਂਡ ਕਰਦੀ ਹੈ।