ਮੁੰਬਈ: ਜਲਦੀ ਹੀ ਮੋਨੀ ਰਾਏ ਦਾ ਬਾਲੀਵੁੱਡ ‘ਚ ਛਾ ਜਾਣ ਦਾ ਸੁਫਨਾ ਪੂਰਾ ਹੋਣ ਵਾਲਾ ਹੈ। ਮੋਨੀ ਦੀ ਅਕਸ਼ੇ ਕੁਮਾਰ ਨਾਲ ਫ਼ਿਲਮ ‘ਗੋਲਡ’ 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਤੋਂ ਬਾਅਦ ਹੁਣ ਮੋਨੀ ਕੋਲ ਫ਼ਿਲਮਾਂ ਦੀ ਲੰਬੀ ਲਿਸਟ ਹੈ। ਜੀ ਹਾਂ, ‘ਗੋਲਡ’ ਤੋਂ ਬਾਅਦ ਮੋਨੀ ਰਣਬੀਰ-ਆਲਿਆ ਦੀ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਵੇਗੀ।



ਹੁਣ ਖ਼ਬਰ ਆਈ ਹੈ ਕੀ ਟੀਵੀ ਦੀ ਨਾਗਿਨ ਮੋਨੀ ‘ਸੂਰਮਾ’ ਦੇ ਵਿਕਰਮਜੀਤ ਯਾਨੀ ਅੰਗਦ ਬੇਦੀ ਨਾਲ ਵੀ ਸਕਰੀਨ ‘ਤੇ ਨਜ਼ਰ ਆਉਣ ਵਾਲੀ ਹੈ। ਇਹ ਇੱਕ ਵੈਬ ਸੀਰੀਜ਼ ਹੋਵੇਗੀ ਜਿਸ ‘ਚ ਅੰਗਦ ਲੀਡ ਰੋਲ ਕਰਦੇ ਨਜ਼ਰ ਆਉਣਗੇ। ਅੰਗਦ ਇਸ ‘ਚ ਸ਼ੇਰ ਅਫਗਾਨ ਦਾ ਰੋਲ ਪਲੇ ਕਰਦੇ ਨਜ਼ਰ ਆਉਣਗੇ।

ਇਸ ਵੈੱਬ ਸੀਰੀਜ਼ ਦਾ ਨਾਂ ਵੀ ਮਹਿਰੂਨੀਸਾ ਹੀ ਹੋਵੇਗਾ ਜਿਸ ‘ਚ ਮੌਨੀ ਦੇ ਨਾਲ ਰੋਮਾਂਸ ਕੌਣ ਕਰੇਗਾ ਇਹ ਸਾਫ ਨਹੀਂ ਪਰ ਇਸ ‘ਚ ਮੌਨੀ ਦਾ ਨਾਲ ਅੰਗਦ ਨੂੰ ਫਾਈਨਲ ਕਰ ਲਿਆ ਗਿਆ ਹੈ। ਇਸ ਸੀਰੀਜ਼ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਜਾਵੇਗੀ ਜਿਸ ਨੂੰ ਅਲਟ ਬਾਲਾਜੀ ਵੱਲੋਂ ਰਿਲੀਜ਼ ਕੀਤਾ ਜਾਵੇਗਾ।



ਇਸ ਸੀਰੀਜ਼ ਨੂੰ ਕੇਨ ਘੋਸ਼ ਡਾਇਰੈਕਟ ਕਰ ਰਹੇ ਹਨ। ਮੁਗਲ ਸ਼ਾਹ ਜਹਾਂਗੀਰ ਦੀ ਆਖਰੀ ਪਤਨੀ ‘ਮਹਿਰੂਨੀਸਾ’ ਦੀ ਪਰ ਇਸ ਤੋਂ ਪਹਿਲਾਂ ਮਹਿਰੂਨੀਸਾ ਬਿਹਾਰ ਦੇ ਰਾਜਾ ਸ਼ੇਰ ਅਫਗਾਨ ਦੀ ਪਤਨੀ ਸੀ। ਮਹਿਰੂਨੀਸਾ ਆਪਣੀ ਖੂਬਸੂਰਤੀ ਕਰਕੇ ਕਾਫੀ ਪ੍ਰਸਿਧ ਸੀ।