ਮੁਜ਼ੱਫਰਪੁਰ: ਬਿਹਾਰ ਦੇ ਮੁਜ਼ੱਫਰਪੁਰ ਦੇ ਇੱਕ ਕਾਲਜ ਤੋਂ ਗ੍ਰੈਜੂਏਸ਼ਨ ਪ੍ਰੀਖਿਆ ਲਈ ਦਾਖਲਾ ਕਾਰਡ 'ਚ ਯੂਨੀਵਰਸਿਟੀ ਮੈਨੇਜਮੈਂਟ ਦੀ ਲਾਪ੍ਰਵਾਹੀ ਦਾ ਖੁਲਾਸਾ ਹੋਇਆ ਹੈ। ਆਨਲਾਈਨ ਐਡਮਿਟ ਕਾਰਡ 'ਤੇ ਇੱਕ ਵਿਦਿਆਰਥੀ ਦੇ ਪਿਤਾ ਨਾਂ 'ਤੇ ਇਮਰਾਨ ਹਾਸ਼ਮੀ ਤੇ ਮਾਂ ਦੇ ਨਾਂ ਦੀ ਥਾਂ ਸੰਨੀ ਲਿਓਨੀ ਲਿਖਿਆ ਹੈ। ਉਧਰ, ਵਿਦਿਆਰਥੀ ਦੇ ਪਤੇ ਦੀ ਥਾਂ ਮੁਜ਼ੱਫ਼ਰਪੁਰ ਦੀ ਰੈੱਡ ਲਾਈਟ ਏਰੀਆ ਚਤੁਰਭੁਜ ਦਾ ਪਤਾ ਲਿਖਿਆ ਗਿਆ ਹੈ। ਇਹ ਐਡਮਿਟ ਕਾਰਡ ਸੋਸ਼ਲ ਸਾਈਟਾਂ 'ਤੇ ਵਾਇਰਲ ਹੋ ਰਿਹਾ ਹੈ।




ਸਾਰਾ ਮਾਮਲਾ ਮੁਜ਼ੱਫਰਪੁਰ ਦੇ ਮੀਨਾਪੁਰ ਬਲਾਕ ਦਾ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਯੂਨੀਵਰਸਿਟੀ ਦੇ ਧਨਰਾਜ ਮਹਤੋ ਕਾਲਜ ਵਿੱਚ ਪੜ੍ਹ ਰਹੇ ਕੁੰਦਨ ਕੁਮਾਰ ਨਾਮੀ ਵਿਦਿਆਰਥੀ ਦੇ ਦਾਖਲਾ ਕਾਰਡ 'ਤੇ ਇਹ ਸਭ ਲਿਖਿਆ ਹੋਇਆ ਹੈ। ਅਜਿਹੀ ਸਥਿਤੀ ਵਿਚ ਇਹ ਸਵਾਲ ਉੱਠਦਾ ਹੈ ਕਿ ਗ੍ਰੈਜੂਏਸ਼ਨ ਪਾਰਟ-2 ਦਾ ਫਾਰਮ ਭਰਨ ਵੇਲੇ ਵਿਦਿਆਰਥੀ ਦੇ ਮਾਪਿਆਂ ਦਾ ਨਾਂ ਕਿਵੇਂ ਬਦਲ ਗਿਆ ਤੇ ਜੇਕਰ ਪਾਰਟ 1 ਦੇ ਸਮੇਂ ਵੀ ਇਹੀ ਪ੍ਰਿੰਟ ਹੋਇਆ ਸੀ ਤਾਂ ਉਸ ਸਮੇਂ ਜਾਂਚ ਕਿਉਂ ਨਹੀਂ ਹੋਈ।

ਹਾਲਾਂਕਿ, ਇਸ ਸਬੰਧ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਬਿਹਾਰ ਯੂਨੀਵਰਸਿਟੀ ਦੇ ਰਜਿਸਟਰਾਰ ਰਾਮ ਕ੍ਰਿਸ਼ਨ ਠਾਕੁਰ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ। ਵੇਖਣ ਨੂੰ ਇਹ ਇੰਜ ਜਾਪਦਾ ਹੈ ਤਿਵੇਂ ਕਿਸੇ ਨੇ ਸ਼ਰਾਰਤ ਕੀਤੀ ਹੋਵੇ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904