Deepika Padukone Home Furnishing Collection: ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਨੇ ਹਾਲ ਹੀ ਵਿੱਚ, ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਉਹ ਸਤੰਬਰ 2024 ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਇਸ ਦੌਰਾਨ ਹੁਣ ਦੀਪਿਕਾ ਨੇ ਆਪਣਾ ਹੋਮ ਫਰਨੀਸ਼ਿੰਗ ਕਲੈਕਸ਼ਨ ਲਾਂਚ ਕੀਤਾ ਹੈ। ਯਾਨੀ ਕਿ ਹੁਣ ਦੀਪਿਕਾ ਅਭਿਨੇਤਰੀ ਬਣਨ ਦੇ ਨਾਲ-ਨਾਲ ਡਿਜ਼ਾਈਨਰ ਵੀ ਬਣ ਗਈ ਹੈ। ਉਨ੍ਹਾਂ ਅਮਰੀਕੀ ਲੇਬਲ, ਪੋਟਰੀ ਬਾਰਨ ਨਾਲ ਕੌਲੈਬ ਕਰਦੇ ਹੋਏ ਬਤੌਰ ਡਿਜ਼ਾਈਨਰ ਡੈਬਿਊ ਕੀਤਾ ਹੈ।


ਅਭਿਨੇਤਰੀ ਦੇ ਘਰੇਲੂ ਫਰਨੀਚਰ ਸੰਗ੍ਰਹਿ ਵਿੱਚ ਕਢਾਈ ਵਾਲੇ ਸਿਰਹਾਣੇ, ਹੱਥਾਂ ਨਾਲ ਬੁਣੇ ਹੋਏ ਗਲੀਚੇ, ਝੂਮਰ, ਕੁਸ਼ਨ, ਡਰੈਸਰ, ਸ਼ੀਸ਼ੇ, ਲੱਕੜ ਦਾ ਫਰਨੀਚਰ ਅਤੇ ਡਿਨਰਵੇਅਰ ਸ਼ਾਮਲ ਹਨ। ਉਹਨਾਂ ਦੇ ਸੰਗ੍ਰਹਿ ਵਿੱਚ ਕੀਮਤ ਇੱਕ ਮੋਮਬੱਤੀ ਲਈ 3,000 ਰੁਪਏ ਤੋਂ ਲੈ ਕੇ ਫਾਰਸੀ ਸਟਾਈਲ ਦੇ ਕਾਰਪੇਟ ਲਈ 3,95,000 ਰੁਪਏ ਤੱਕ ਹੈ।






ਬਚਪਨ ਤੋਂ ਸੀ ਇੰਟੀਰੀਅਰ ਵਿੱਚ ਰੁਚੀ 


ਦੀਪਿਕਾ ਪਾਦੂਕੋਣ ਨੇ ਪੋਟਰੀ ਬਾਰਨ ਨਾਲ ਆਪਣੇ ਕੌਲੈਬ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਹੀ ਇੰਟੀਰੀਅਰ ਨੂੰ ਲੈ ਕੇ ਜਨੂੰਨੀ ਸੀ। ਉਨ੍ਹਾਂ ਕਿਹਾ- 'ਬਹੁਤ ਛੋਟੀ ਉਮਰ ਵਿੱਚ, ਮੈਨੂੰ ਅਹਿਸਾਸ ਹੋਇਆ ਸੀ ਕਿ ਇੰਟੀਰੀਅਰ ਇੱਕ ਅਜਿਹੀ ਚੀਜ਼ ਹੈ ਜਿਸ ਬਾਰੇ ਮੈਂ ਭਾਵੁਕ ਹਾਂ। ਫਿਰ ਮੈਂ ਵੱਡੀ ਹੋਈ ਅਤੇ ਸਫ਼ਰ ਕਰਨਾ ਸ਼ੁਰੂ ਕੀਤਾ। ਪੋਟਰੀ ਬਾਰਨ ਇੱਕ ਬ੍ਰਾਂਡ ਹੈ ਜਿਸ ਨਾਲ ਮੈਨੂੰ ਪਿਆਰ ਹੋ ਗਿਆ। ਮੈਨੂੰ ਲੱਗਦਾ ਹੈ ਕਿ ਇਹ ਮੇਰੀ ਸੁਹਜ ਭਾਵਨਾ ਨਾਲ ਮੇਲ ਖਾਂਦਾ ਹੈ।


ਪੋਟਰੀ ਬਾਰਨ ਨਾਲ ਕੌਲੈਬ ਦਾ ਅਨੁਭਵ ਕੀਤਾ ਸ਼ੇਅਰ 


ਆਰਕੀਟੈਕਚਰਲ ਡਾਇਜੈਸਟ ਨਾਲ ਇੱਕ ਇੰਟਰਵਿਊ ਵਿੱਚ, ਪੋਟਰੀ ਬਾਰਨ ਨਾਲ ਆਪਣੇ ਕੌਲੈਬ ਬਾਰੇ ਦੀਪਿਕਾ ਨੇ ਆਪਣਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਕਿਹਾ- 'ਇਹ ਆਸਾਨ ਨਹੀਂ ਸੀ, ਕਿਉਂਕਿ ਉਨ੍ਹਾਂ ਦਾ ਹੈੱਡਕੁਆਰਟਰ ਕੈਲੀਫੋਰਨੀਆ 'ਚ ਹੈ ਅਤੇ ਮੈਂ ਭਾਰਤ 'ਚ ਰਹਿੰਦੀ ਹਾਂ। ਬਹੁਤ ਕੁਝ ਅੱਗੇ ਅਤੇ ਪਿੱਛੇ ਹੋਇਆ ਹੈ ਅਤੇ ਇਸ ਨੇ ਸਾਨੂੰ ਅੱਗੇ ਵਧਾਇਆ ਹੈ। ਇਸ ਨੂੰ ਇਕੱਠੇ ਕਰਨ ਵਿੱਚ ਕੁਝ ਸਾਲ ਲੱਗ ਗਏ, ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਇੱਕ ਚੰਗੀ ਟੀਮ ਹੈ।


ਦੀਪਿਕਾ ਪਾਦੁਕੋਣ ਦਾ ਵਰਕ ਫਰੰਟ


ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਆਖਰੀ ਵਾਰ ਰਿਤਿਕ ਰੋਸ਼ਨ ਨਾਲ ਫਿਲਮ 'ਫਾਈਟਰ' 'ਚ ਨਜ਼ਰ ਆਈ ਸੀ। ਹੁਣ ਉਹ ਫਿਰ ਤੋਂ ਰੋਹਿਤ ਸ਼ੈੱਟੀ ਦੀ ਫਿਲਮ 'ਸੰਗਮ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਰਣਵੀਰ ਸਿੰਘ, ਅਜੇ ਦੇਵਗਨ ਅਤੇ ਅਰਜੁਨ ਕਪੂਰ ਵੀ ਨਜ਼ਰ ਆਉਣਗੇ।