ਮੁੰਬਈ: ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਹਾਲ ਹੀ ‘ਚ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਲੋਗੋ ਰਿਲੀਜ਼ ਕੀਤਾ ਹੈ। ਇਸ ਲੋਗੋ ਨੁੰ ਹੀ ਇੰਸਟਟਰੀ ਵੱਲੋਂ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ। ਆਮਿਰ ਨੇ ਲੋਗੋ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖੀਆ, “ਕਿਆ ਪਤਾ ਹਮ ਮੇਂ ਹੈ ਕਹਾਨੀ ਯਾ ਹੈ ਕਹਾਨੀ ਮੇਂ ਹਨ”।


ਆਮਿਰ ਦੇ ਇਸ ਪੋਸਟ ‘ਤੇ ਸ਼ਾਹਰੁਖ ਖ਼ਾਨ ਨੇ ਵੀ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਇਸ ਦੇ ਲੋਗੋ ‘ਤੇ ਕਿਹਾ, “ਯਾਰ ਤੁਸੀਂ ਹੀ ਸਾਰੀ ਕਹਾਣੀ ਹੋ, ਆਲ ਦ ਬੇਸਟ ਤੁਹਾਡੀ ਕੋਸ਼ਿਸ਼ ਅਤੇ ਸਖ਼ਤ ਮਹਿਨਤ ਦੇ ਲਈ”। ਦੱਸ ਦਈਏ ਕਿ ਆਮਿਰ ਖ਼ਾਨ ਨੇ ਟਵੀਟ ‘ਤੇ ਇਸ ਲੋਗੋ ਨੂੰ ਫੈਨਸ ਦੇ ਲਈ ਸ਼ੇਅਰ ਕੀਤਾ ਹੈ। ਜਿਸ ਨਾਲ ਸੰਗੀਤਕਾਰ ਪ੍ਰੀਤਮ ਨੇ ਇੱਕ ਧੁੰਨ ਦਿੱਤੀ ਹੈ।


ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਆਮਿਰ ਦੇ ਨਾਲ ਕਰੀਨਾ ਕਪੂਰ ਖ਼ਾਨ ਇੱਕ ਵਾਰ ਫੇਰ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ 1994 ‘ਚ ਰਿਲੀਜ਼ ਹੋਈ ਰਾਬਰਟ ਜੇਮੇਕਿਸ ਦੀ ਆਸਕਰ ਵਿਿਨੰਗ ਫ਼ਿਲਮ ‘ਫਾੇਸਟ ਗੰਪ’ ਦਾ ਹਿੰਦੀ ਰੀਮੇਕ ਹੈ। ਜੋ ਅਗਲੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ।