ਮੁੰਬਈ: ਬਾਲੀਵੁੱਡ ਦੇ ਮਿਸਟਰ ਪਰਫੈਕਨਿਸਟ ਆਮਿਰ ਖਾਨ ਨੇ ਫਿਰ ਤੋਂ ਸਮੋਕਿੰਗ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਲੰਮੇ ਸਮੇਂ ਪਹਿਲਾਂ ਸਿਗਰਟ ਛੱਡਣ ਵਾਲੇ ਆਮਿਰ ਸਟਰੈੱਸ ਵਿੱਚ ਹਨ। ਖਬਰ ਹੈ ਕਿ 'ਦੰਗਲ' ਦੀ ਰਿਲੀਜ਼ ਨੂੰ ਲੈ ਕੇ ਆਮਿਰ ਬੇਹੱਦ ਤਣਾਅ ਵਿੱਚ ਹਨ ਜੋ ਉਹ ਅਕਸਰ ਆਪਣੀਆਂ ਫਿਲਮਾਂ ਤੋਂ ਪਹਿਲਾਂ ਹੁੰਦੇ ਹਨ। ਇਸ ਲਈ ਆਪਣਾ ਮਾਨਸਿਕ ਬੋਝ ਘਟਾਉਣ ਲਈ ਸਿਗਰਟ ਪੀ ਰਹੇ ਹਨ।
'ਦੰਗਲ' 'ਤੇ ਆਮਿਰ ਦੋ ਸਾਲਾਂ ਤੋਂ ਮਿਹਨਤ ਕਰ ਰਹੇ ਹਨ। ਇਹ ਫਿਲਮ ਜਲਦ ਰਿਲੀਜ਼ ਵੀ ਹੋ ਜਾਵੇਗੀ। ਫਿਲਮਾਂ 'ਪੀਕੇ' ਤੇ 'ਧੂਮ 3' ਤੋਂ ਪਹਿਲਾਂ ਵੀ ਆਮਿਰ ਨੇ ਸੀਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ।
ਫਿਲਮ 'ਦੰਗਲ' ਭਲਵਾਨ ਮਹਾਵੀਰ ਫੋਗਾਟ ਦੀ ਅਸਲ ਜ਼ਿੰਦਗੀ 'ਤੇ ਅਧਾਰਤ ਹੈ। ਫਿਲਮ ਦੀ ਪ੍ਰਮੋਸ਼ਨ ਲਈ ਆਮਿਰ ਹਾਲ ਹੀ ਵਿੱਚ ਉਨ੍ਹਾਂ ਦੇ ਪਿੰਡ ਵੀ ਪਹੁੰਚੇ ਸਨ। ਫਿਲਮ 23 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।