ਮਸ਼ਹੂਰ ਪਾਕਿਸਤਾਨੀ ਅਦਾਕਾਰਾ ਕਿਸਮਤ ਬੇਗ ਦਾ ਗੋਲਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਿਸਮਤ ਸ਼ਾਮ ਨੂੰ ਵਾਪਸ ਆਪਣੇ ਘਰ ਜਾ ਰਹੀ ਸੀ, ਜਦੋਂ ਤਿੰਨ ਲੋਕਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਪਹਿਲਾਂ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੋੜੇ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਕਿਸਮਤ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹ ਬੱਚ ਨਹੀਂ ਸਕੀ।
ਕਿਸਮਤ ਦੇ ਡਰਾਈਵਰ ਨੇ ਹਮਲੇ ਬਾਰੇ ਦੱਸਿਆ। ਉਸਨੂੰ ਵੀ ਸੱਟਾਂ ਲੱਗੀਆਂ ਹਨ। ਇਸ ਤੋਂ ਪਹਿਲਾਂ ਵੀ ਦੋ ਵਾਰ ਕਿਸਮਤ 'ਤੇ ਹਮਲਾ ਹੋ ਚੁੱਕਿਆ ਸੀ। ਕਿਸਮਤ ਮੁਜਰੇ ਲਈ ਮਸ਼ਹੂਰ ਸੀ। ਉਹ ਮੰਚ 'ਤੇ ਕਈ ਨਾਟਕ ਵੀ ਕਰਦੀ ਸੀ।
ਪਾਕਿਸਤਾਨੀ ਮਾਡਲ ਕੰਦੀਲ ਬਲੌਚ ਨੂੰ ਵੀ ਮਾਰ ਦਿੱਤਾ ਗਿਆ ਸੀ। ਉਹਨਾਂ ਦੇ ਭਰਾ ਨੇ ਹੀ ਉਹਨਾਂ ਦਾ ਕਤਲ ਕਰ ਦਿੱਤਾ ਸੀ।