ਮਾਲਦੀਵਸ ਵਿੱਚ ਕੈਟਰੀਨਾ
ਏਬੀਪੀ ਸਾਂਝਾ | 26 Nov 2016 05:05 PM (IST)
ਅਦਾਕਾਰਾ ਕੈਟਰੀਨਾ ਕੈਫ ਮਾਲਦੀਵਸ ਵਿੱਚ ਇੱਕ ਫੋਟੋਸ਼ੂਟ ਕਰ ਰਹੀ ਹੈ। ਸ਼ੂਟ ਦੀ ਜਾਣਕਾਰੀ ਦਿੰਦੇ ਹੋਏ ਕੈਟ ਨੇ ਆਪਣੀ ਇਹ ਤਸਵੀਰ ਸਾਂਝੀ ਕੀਤੀ। ਚਿੱਟੀ ਪੋਸ਼ਾਕ ਵਿੱਚ ਕੈਟਰੀਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਹਨਾਂ ਨਾਲ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਨਜ਼ਰ ਆ ਰਹੇ ਹਨ। ਕੈਟਰੀਨਾ ਨੇ ਦੱਸਿਆ ਕਿ ਉਹ ਇੱਕ ਮੈਗਜ਼ੀਨ ਦੇ ਫੋਟੋਸ਼ੂਟ ਲਈ ਮਾਲਦੀਵਸ ਵਿੱਚ ਹਨ। ਕੈਟਰੀਨਾ ਦਾ ਅਜਿਹਾ ਰੂਪ ਉਹਨਾਂ ਦੀ ਆਖਰੀ ਫਿਲਮ 'ਬਾਰ ਬਾਰ ਦੇਖੋ' ਵਿੱਚ ਵੀ ਨਜ਼ਰ ਆਇਆ ਸੀ। ਜਲਦ ਕੈਟਰੀਨਾ ਰਣਬੀਰ ਕਪੂਰ ਨਾਲ ਫਿਲਮ 'ਜੱਗਾ ਜਾਸੂਸ' ਵਿੱਚ ਨਜ਼ਰ ਆਏਗੀ। ਬ੍ਰੇਕ-ਅਪ ਤੋਂ ਬਾਅਦ ਇਹ ਦੋਵੇਂ ਪਹਿਲੀ ਵਾਰ ਸਕਰੀਨ 'ਤੇ ਨਜ਼ਰ ਆਉਣਗੇ।