ਆਮਿਰ ਖਾਨ ਕਰਨਗੇ ਗੀਤਾ ਫੋਗਾਟ ਨੂੰ ਵਿਦਾ
ਏਬੀਪੀ ਸਾਂਝਾ | 17 Nov 2016 04:50 PM (IST)
ਮੁੰਬਈ: ਆਮਿਰ ਖਾਨ ਨੇ ਫਿਲਮ 'ਦੰਗਲ' ਵਿੱਚ ਗੀਤਾ ਫੋਗਾਟ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਅਸਲ ਜ਼ਿੰਦਗੀ ਵਿੱਚ ਵੀ ਉਹ ਇਸ ਨੂੰ ਕਾਫੀ ਸੰਜੀਦਾ ਲੈ ਰਹੇ ਹਨ। ਖਬਰ ਹੈ ਕਿ ਆਮਿਰ ਖਾਨ ਭਲਵਾਨ ਗੀਤਾ ਫੋਗਾਟ ਦੇ ਵਿਆਹ ਵਿੱਚ ਸ਼ਾਮਲ ਹੋਣਗੇ। ਗੀਤਾ ਦੇ ਵਿਆਹ ਲਈ ਉਨ੍ਹਾਂ ਨੇ ਖਾਸ ਤਿੰਨ ਦਿਨਾਂ ਦੀ ਛੁੱਟੀ ਲਈ ਹੈ। ਇੰਨਾ ਹੀ ਨਹੀਂ ਆਮਿਰ ਨੇ ਗੀਤਾ ਨੂੰ ਉਨ੍ਹਾਂ ਦੇ ਵਿਆਹ ਦਾ ਜੋੜਾ ਵੀ ਤੋਹਫਾ ਵਿੱਚ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਇੱਕ ਪਿਓ ਵਾਂਗ ਹੀ ਆਮਿਰ ਗੀਤਾ ਨੂੰ ਵਿਦਾ ਕਰਨਗੇ। ਵਿਆਹ ਦੀਆਂ ਤਿਆਰੀਆਂ ਵਿੱਚ ਵੀ ਆਮਿਰ ਖੂਬ ਦਿਲਚਸਪੀ ਵਿਖਾ ਰਹੇ ਹਨ। ਹਰਿਆਣਾ ਦੇ ਬਲਾਲੀ ਵਿੱਚ 20 ਨਵੰਬਰ ਨੂੰ ਗੀਤਾ ਦਾ ਵਿਆਹ ਹੈ। ਉਹ ਭਲਵਾਨ ਪਵਨ ਕੁਮਾਰ ਨਾਲ ਵਿਆਹ ਕਰਾਉਣ ਜਾ ਰਹੀ ਹੈ।