ਮੁੰਬਈ: ਅਦਾਕਾਰ ਜੌਨ ਅਬਰਾਹਮ ਚਾਹੁੰਦੇ ਹਨ ਕਿ ਉਨ੍ਹਾਂ ਦੇ ਸਹੁਰੇ 'ਫੋਰਸ-2' ਜ਼ਰੂਰ ਵੇਖਣ। ਸ਼ਾਇਦ ਇਸੇ ਲਈ ਉਨ੍ਹਾਂ ਲਈ ਖਾਸ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਖਬਰ ਹੈ ਕਿ 18 ਨਵੰਬਰ ਨੂੰ ਧਰਮਸ਼ਾਲਾ ਵਿੱਚ ਸਕ੍ਰੀਨਿੰਗ ਰੱਖੀ ਜਾਏਗੀ ਕਿਉਂਕਿ ਉਨ੍ਹਾਂ ਦੇ ਸਹੁਰੇ ਮੁੰਬਈ ਨਹੀਂ ਆ ਸਕਦੇ। ਜੌਨ ਦੇ ਸਹੁਰਾ ਸਾਬ ਅਕਸ਼ੇ ਰੁੰਚਾਲ ਨੇ ਕਿਹਾ, "ਜੌਨ ਨੇ ਮੈਨੂੰ ਮੁੰਬਈ ਬੁਲਾਇਆ ਸੀ ਪਰ ਕੁਝ ਕਾਰਨਾਂ ਕਰਕੇ ਮੈਂ ਨਹੀਂ ਜਾ ਪਾਇਆ। ਇਸ ਲਈ ਧਰਮਸ਼ਾਲਾ ਵਿੱਚ ਹੀ ਪਰਿਵਾਰ ਤੇ ਦੋਸਤ ਮਿਲ ਕੇ ਫਿਲਮ ਵੇਖਣਗੇ। ਹਾਲਾਂਕਿ ਜੌਨ ਆਪ ਨਹੀਂ ਆ ਸਕਣਗੇ।"
ਜੌਨ ਦੀ ਵਹੁਟੀ ਪ੍ਰੀਆ ਮਕਲੌਡਗੰਜ ਦੀ ਹੈ। ਉਨ੍ਹਾਂ ਦੇ ਸਹੁਰਾ ਸਾਬ ਆਈ.ਆਈ.ਟੀ. ਵਿੱਚ ਪ੍ਰੋਫੈਸਰ ਵੀ ਰਹਿ ਚੁੱਕੇ ਹਨ।