ਮੁੰਬਈ: ਹਾਲ ਹੀ 'ਚ ਬੌਬੀ ਦਿਓਲ ਵੀ ਵੈੱਬ ਸੀਰੀਜ਼ 'ਆਸ਼ਰਮ' ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਸੀਰੀਜ਼ ਨਾਲ ਬੌਬੀ ਆਪਣੇ ਡਿਜੀਟਲ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। 'ਆਸ਼ਰਮ' ਨੂੰ ਬਾਲੀਵੁੱਡ ਦੇ ਫੇਮਸ ਡਾਇਰੈਕਟਰ ਪ੍ਰਕਾਸ਼ ਝਾਅ ਨੇ ਡਾਇਰੈਕਟ ਕੀਤਾ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਬੌਬੀ ਦਿਓਲ ਦਾ 'ਆਸ਼ਰਮ' ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ।

ਜੀ ਹਾਂ, ਖ਼ਬਰਾਂ ਹਨ ਕਿ ਲੋਕਾਂ ਵੱਲੋਂ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਮੰਗ ਕਰਕੇ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਟਵਿੱਟਰ ਇੰਡੀਆ 'ਤੇ #BanAashramWebSeries ਟ੍ਰੈਂਡ ਕਰਨਾ ਸ਼ੁਰੂ ਕੀਤਾ। ਲੋਕ ਮੰਗ ਕਰ ਰਹੇ ਹਨ ਕਿ ਇਸ ਸੀਰੀਜ਼ ‘ਤੇ ਪਾਬੰਦੀ ਲਾਈ ਜਾਵੇ ਕਿਉਂਕਿ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।






ਜਾਣੋ ਕੀ ਹੈ ਮਾਮਲਾ:

ਦਰਅਸਲ ਵੈੱਬ ਸੀਰੀਜ਼ ਵਿਚ ਬਾਬਾ ਨਿਰਾਲਾ ਕਾਸ਼ੀਪੁਰ ਵਾਲਾ ਇੱਕ ਕਾਲਪਨਿਕ ਪਾਤਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਇੱਕ ਬਾਬਾ ਹੈ, ਜਿਸ ਦੀ ਬਾਹਰੀ ਦੁਨੀਆਂ ਅਧਿਆਤਮਕਤਾ ਨਾਲ ਭਰਪੂਰ ਹੈ, ਜਦੋਂਕਿ ਪਰਦੇ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੈ। ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਇਸ ਨੂੰ ਪਸੰਦ ਨਹੀਂ ਕੀਤਾ।

ਇੱਕ ਟਵਿੱਟਰ ਯੂਜ਼ਰ ਨੂੰ ਇਸ ਦਾ ਟ੍ਰੇਲਰ ਵੇਖ ਕੇ ਲੱਗਿਆ ਕਿ ਇਹ ਸਾਧੂਆਂ ਵਿਰੁੱਧ ਸਾਜਿਸ਼ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਪ੍ਰਕਾਸ਼ ਜਾਵਡੇਕਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਹਿੰਦੂ ਧਰਮ ਦੇ ਅਕਸ ਨੂੰ ਢਾਹੁਣ ਵਾਲਾ ਕਰਾਰ ਦਿੰਦਿਆਂ ਇਸ 'ਤੇ ਰੋਕ ਲਗਾਉਣ।

ਆ ਚੁੱਕਿਆ ਹੈ ਡਿਸਕਲੇਮਰ:

ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਟ੍ਰੇਲਰ ਦੇ ਮੇਕਰਸ ਨੇ ਇੱਕ ਡਿਸਕਲੇਮਰ ਵੀ ਰਿਲੀਜ਼ ਕੀਤਾ ਸੀ। ਇਹ ਦੱਸਿਆ ਗਿਆ ਹੈ ਕਿ ਵੈੱਬ ਸੀਰੀਜ਼ ਦੇ ਨਿਰਮਾਤਾ ਸਾਧੂਆਂ ਦਾ ਆਦਰ ਕਰਦੇ ਹਨ। ਇਹ ਕਹਾਣੀ ਕਾਲਪਨਿਕ ਹੈ। ਇਸ 'ਚ ਉਨ੍ਹਾਂ ਸਾਧੂਆਂ ਦੀ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਇਸ ਵਿਰਾਸਤ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੱਸ ਦੇਈਏ ਕਿ ਵੈੱਬ ਸੀਰੀਜ਼ ਐਮਐਕਸ ਪਲੇਅਰ 'ਤੇ 28 ਅਗਸਤ ਨੂੰ ਸਟ੍ਰੀਮ ਹੋਵੇਗੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904