ਮੁੰਬਈ: ਹਾਲ ਹੀ ‘ਚ ਖ਼ਬਰ ਆਈ ਸੀ ਕਿ ਅਭੀਸ਼ੇਕ ਆਪਣੀ ਪਤਨੀ ਤੇ ਧੀ ਅਰਾਧਿਆ ਨੂੰ ਸਰਪ੍ਰਾਈਜ਼ ਦੇਣ ਪੈਰਿਸ ਗਏ ਜਿੱਥੇ ਪੂਰੀ ਫੈਮਿਲੀ ਨੇ ਵਧੀਆ ਸਮਾਂ ਬਤਾਇਆ। 23 ਜੁਲਾਈ ਨੂੰ ਅੱਬੀ ਤੇ ਐਸ਼ ਧੀ ਨਾਲ ਪੈਰਿਸ ਤੋਂ ਵਾਪਸ ਆ ਗਏ। ਪੂਰੇ ਪਰਿਵਾਰ ਨੂੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ।
ਜਿੱਥੇ ਅੱਭੀ ਤੇ ਐਸ਼ ਵਿੱਚ ਕੁਝ ਮਨ-ਮੁਟਾਅ ਦੇਖਣ ਨੂੰ ਮਿਲਿਆ। ਇੰਨਾ ਹੀ ਨਹੀਂ ਏਅਰਪੋਰਟ ਦੀ ਇੱਕ ਵੀਡੀਓ ਵੀ ਖੂਬ ਵਾਈਰਲ ਹੋ ਰਹੀ ਹੈ ਜਿਸ ‘ਚ ਅੱਭੀ ਧੀ ਦਾ ਹੱਥ ਫੜਨ ਦੀ ਕੋਸ਼ਿਸ਼ ਕਰਦੇ ਹਨ ਪਰ ਅਰਾਧਿਆ ਆਪਣਾ ਹੱਥ ਝਟਕ ਦਿੰਦੀ ਹੈ। ਉਹ ਮੌਮ ਐਸ਼ਵਰਿਆ ਨੂੰ ਦੋਨਾਂ ਹੱਥਾਂ ਨਾਲ ਫੜ ਲੈਂਦੀ ਹੈ। ਇਸ ਖ਼ਬਰ ਦੇ ਵਾਈਰਲ ਹੋਣ ਤੋਂ ਬਾਅਦ ਜੁਨੀਅਰ ਬੱਚਨ ਮੀਡੀਆ ‘ਤੇ ਆਪਣੀ ਭੜਾਸ ਕੱਢਦੇ ਹਨ। ਇੱਕ ਪੋਸਟ ਸ਼ੇਅਰ ਕਰਦੇ ਹਨ ਜਿਸ ‘ਚ ਲਿਖਿਆ, "ਸਤਿਕਾਰ ਨਾਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਗਲਤ ਖ਼ਬਰ ਬਣਾਉਣ ਤੋਂ ਬਚੋ। ਮੈਂ ਲਗਾਤਾਰ ਪੋਸਟ ਕਰਨ ਦੀ ਲੋੜ ਸਮਝਦਾ ਹਾਂ, ਪਰ ਜੇਕਰ ਤੁਸੀਂ ਜਿੰਮੇਦਾਰੀ ਨਾਲ ਤੇ ਸ਼ਰਾਰਤੀ ਇਰਾਦਿਆਂ ਤੋਂ ਬਿਨਾ ਅਜਿਹਾ ਕਰ ਸਕਦੇ ਹੋ ਤਾਂ ਅਸਲ ‘ਚ ਇਸ ਦੀ ਪ੍ਰਸੰਸਾ ਕਰਾਂਗੇ।"
ਇਹ ਹੀ ਨਹੀਂ ਇਸ ਪੋਸਟ ਨੂੰ ਅੱਭੀ ਨੇ ਨਾਲ ਦੀ ਨਾਲ ਡੀਲੀਟ ਵੀ ਕਰ ਦਿੱਤਾ। ਇੰਨੀ ਦੇਰ ‘ਚ ਖ਼ਬਰ ਤਾਂ ਫੈਲ ਹੀ ਗਈ ਸੀ ਪਰ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਦੋਵਾਂ ਸਟਾਰਸ ‘ਚ ਲੜਾਈ ਦੀ ਖ਼ਬਰ ਆਈ ਹੋਵੇ। ਇਸ ਤੋਂ ਪਹਿਲਾ ਇੱਕ ਇਵੈਂਟ ‘ਚ ਅਭੀਸ਼ੇਕ ਐਸ਼ਵਰਿਆ ਨਾਲ ਤਸਵੀਰ ਕਲਿੱਕ ਕਰਵਾਉਣ ਤੋਂ ਮਨ੍ਹਾ ਕਰ ਚੁੱਕੇ ਹਨ।