ਮੁੰਬਈ: ਮਸਤਾਨੀ ਦੀਪਿਕਾ ਪਾਦੁਕੋਨ ਬਾਲੀਵੁੱਡ ਦੀ ਟੈਲੇਂਟਡ ਐਕਟਰਸ ਦੇ ਨਾਲ-ਨਾਲ ਕਾਫੀ ਫੇਮਸ ਵੀ ਹੈ। ਇਸ ਪਾਪੁਲੈਰਟੀ ਦੇ ਚਲਦਿਆਂ ਹੀ ਤਾਂ ਮੈਡਮ ਤੁਸਾਦ ਦੇ ਲੰਦਨ ਅਤੇ ਦਿੱਲੀ ਦੇ ਮਿਊਜ਼ੀਅਮ ‘ਚ ਦੀਪਿਕਾ ਦਾ ਵੈਕਸ ਸਟੈਚੂ ਲੱਗੇਗਾ। ਇਸ ਦੀ ਜਾਣਕਾਰੀ ਦੀਪਿਕਾ ਨੇ ਸੋਮਵਾਰ ਨੂੰ ਫੇਸਬੁੱਕ ‘ਤੇ ਲਾਈਵ ਹੋ ਕੇ ਦਿੱਤੀ ਸੀ। ਦੀਪਿਕਾ ਦੀ ਕੋਈ ਖ਼ਬਰ ਹੋਵੇ ਅਤੇ ਉਸ ‘ਤੇ ‘ਖਿਲਜੀ’ ਰਣਵੀਰ ਸਿੰਘ ਦਾ ਕੋਈ ਰਿਐਕਸ਼ਨ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ।
ਆਪਣੀ ਗਰਲਫ੍ਰੈਂਡ ਦੇ ਬਣ ਰਹੇ ਵੈਕਸ ਸਟੈਚੂ ਨੂੰ ਲੈ ਕੇ ਰਣਵੀਰ ਤਾਂ ਕਾਫੀ ਖੁਸ਼ ਹਨ। ਜਿਸਦਾ ਸਬੂਤ ਹੈ ਰਣਵੀਰ ਦਾ ਦੀਪਿਕਾ ਦੀ ਪੋਸਟ ‘ਤੇ ਕਮੈਂਟ। ਦੀਪਿਕਾ ਨੇ ਹਾਲ ਹੀ ‘ਚ ਆਪਣੇ ਸਟੈਚੂ ਲਈ ਮਾਪ ਦਿੱਤਾ ਹੈ ਅਤੇ ਇਸ ਸਮੇਂ ਦੀ ਇੱਕ ਫੋਟੋ ਨੂੰ ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਵੀ ਕੀਤਾ ਹੈ। ਜਿਸ ‘ਚ ਦੀਪਿਕਾ ਇੱਕ ਆਈਬਾਲ ਨਾਲ ਨਜ਼ਰ ਆ ਰਹੀ ਹੈ। ਨਾਲ ਹੀ ਦੀਪਿਕਾ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ, ‘ਇਹ ਸਭ ਡੀਟੇਲਸ ਲਈ ਹੈ’।
ਇਸ ਪੋਸਟ ਨੂੰ ਸ਼ੇਅਰ ਕਰਨ ਦੀ ਦੇਰ ਸੀ ਕੀ ਨਾਲ ਹੀ ਰਣਵੀਰ ਦਾ ਕਮੇਂਟ ਵੀ ਆ ਗਿਆ ‘ਅੱਛੇ ਆਈਬਾਲ ਹੈ’। ਜੋ ਬੇਸ਼ੱਕ ਮਜ਼ਾਕ ਦੇ ਮੂਡ ‘ਚ ਕੀਤਾ ਗਿਆ ਹੈ। ਦੀਪਿਕਾ-ਰਣਵੀਰ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਇਸੇ ਤਰ੍ਹਾਂ ਦੇ ਪਿਆਰ ਭਰੇ ਕਮੇਂਟ ਕਰਦੇ ਹੀ ਰਹਿੰਦੇ ਹਨ। ਲੰਦਨ ਦੇ ਮਿਊਜ਼ੀਅਮ ‘ਚ ਲੱਗਣ ਵਾਲੇ ਆਪਣੇ ਵੈਕਸ ਸਟੈਚੂ ਨੂੰ ਲੈ ਕੇ ਦੀਪਿਕਾ ਕਾਫੀ ਖੁਸ਼ ਅਤੇ ਐਕਸਾਈਟਿਡ ਹੈ।
ਜੇਕਰ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਅਜੇ ਕੋਈ ਪ੍ਰੋਜੈਕਟ ਨਹੀਂ ਕਰ ਰਹੀ, ਜਦੋਂ ਕਿ ਰਣਵੀਰ ਸਿਘ ਜਲਦੀ ਹੀ ਰੋਹਿਤ ਸ਼ੈਟੀ ਦੀ ‘ਸਿੰਬਾ’ ‘ਚ ਨਜ਼ਰ ਆਉਣਗੇ। ਖ਼ਬਰਾਂ ਤਾਂ ਇਹ ਵੀ ਨੇ ਕੀ ਦੋਨੋਂ ਸਟਾਰਸ ਇਸੇ ਸਾਲ ਨਵੰਬਰ ‘ਚ ਵਿਆਹ ਕਰ ਰਹੇ ਹਨ।