ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਦਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ। ਇਸ ਖੁਸ਼ਖਬਰੀ ਨੂੰ ਅਭਿਸ਼ੇਕ ਬੱਚਨ ਨੇ ਟਵੀਟ ਕਰਕੇ ਸਾਰਿਆਂ ਨਾਲ ਸਾਂਝਾ ਕੀਤਾ ਹੈ। 11 ਜੁਲਾਈ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ, ਯਾਨੀ ਬਿਗ ਬੀ ਹੁਣ ਠੀਕ ਹਨ। ਬਿੱਗ ਬੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਆਪਣੇ ਘਰ ਜਲਸਾ ਪਹੁੰਚ ਗਏ ਹਨ।

ਇਸ ਦੀ ਪੁਸ਼ਟੀ ਅਭਿਸ਼ੇਕ ਨੇ ਕੀਤੀ ਹੈ। ਜੁਨੀਅਰ ਬੱਚਨ ਨੇ ਟਵੀਟ 'ਤੇ ਲਿਖਿਆ, "ਮੇਰੇ ਪਿਤਾ ਦੀ ਤਾਜ਼ਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹੁਣ ਉਹ ਘਰ ਆਰਾਮ ਕਰਨਗੇ। ਤੁਹਾਡੀਆਂ ਅਰਦਾਸਾਂ ਤੇ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਧੰਨਵਾਦ।"


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904