ਲੁਧਿਆਣਾ: ਪੰਜਾਬੀ ਫਿਲਮ ਅਦਾਕਾਰ ਜਿੰਮੀ ਸ਼ੇਰਗਿੱਲ ਖਿਲਾਫ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਫਿਲਮ ਦੀ ਸ਼ੂਟਿੰਗ ਕਰ ਰਹੀ ਕਰੂ ਟੀਮ ਨੇ ਸਿਰਫ ਇੱਕ ਦਿਨ ਪਹਿਲਾਂ ਚਲਾਨ ਕਰਵਾਉਣ ਮਗਰੋਂ ਵੀ ਸ਼ੂਟਿੰਗ ਜਾਰੀ ਰੱਖੀ। ਦੱਸ ਦਈਏ ਕਿ ਐਕਟਰ ਦੀ ਟੀਮ ਵੱਲੋਂ ਨਾਈਟ ਕਰਫਿਊ ਦੌਰਾਨ ਸ਼ੂਟਿੰਗ ਕੀਤੀ।
ਹੁਣ ਪੁਲਿਸ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਐਕਟਰ ਜਿੰਮੀ ਸ਼ੇਰਗਿੱਲ ਸਣੇ ਹੋਰ ਕਈਆਂ ਖਿਲਾਫ ਮਹਾਮਾਰੀ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਹਾਸਲ ਜਾਣਕਾਰੀ ਮੁਤਾਬਕ ਕੋਰੋਨਾ ਮਹਾਮਾਰੀ ਕਾਰਨ ਲਾਗੂ ਧਾਰਾ 188 ਦਾ ਉਲੰਘਣ ਕਰਨ ਦੇ ਦੋਸ਼ ਵਿੱਚ ਲੁਧਿਆਣਾ ਦੇ ਥਾਣਾ ਡਵੀਜਨ ਨੰਬਰ 1 ਦੀ ਪੁਲਿਸ ਨੇ ਫਿਲਮ ਅਦਾਕਾਰ ਜਿੰਮੀ ਸ਼ੇਰਗਿੱਲ, ਡਾਇਰੈਕਟਰ ਈਸ਼ਵਰ ਨਿਵਾਸ ਸਣੇ 35 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।
ਸੂਤਰਾਂ ਮੁਤਾਬਕ ਜਿੰਮੀ ਸ਼ੇਰਗਿੱਲ ਵੈੱਬ ਸੀਰੀਜ਼ ‘ਪੁਅਰ ਓਨਰ’ ਲਈ ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਆਰੀਆ ਸਕੂਲ ਵਿਚ ਸ਼ੂਟਿੰਗ ਕਰ ਰਹੇ ਸੀ। ਜਿਨ੍ਹਾਂ ਕੋਲ ਇਸ ਲਈ ਇਜਾਜਤ ਤਾਂ ਸੀ ਪਰ ਸ਼ੂਟਿੰਗ ਰਾਤ 8 ਵਜੇ ਤੱਕ ਚਲਦੀ ਰਹੀ ਜਿਸ ਕਾਰਨ ਇਹ ਕਾਰਵਾਈ ਹੋਈ। ਕੇਸ ਵਿੱਚ ਜਿੰਮੀ ਸ਼ੇਰਗਿੱਲ, ਈਸਵਰ ਨਿਵਾਸ ਸਣੇ 4 ਵਿਅਕਤੀਆਂ ਦੇ ਨਾਂ ਨਾਲ ਬਾਕੀ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਜਿੰਮੀ ਦੀ ਗ੍ਰਿਫਤਾਰੀ ਨਹੀਂ ਹੋਈ, ਜਦਕਿ ਬਾਕੀਆਂ ਨੂੰ ਥਾਣੇ ਵਿੱਚ ਜਮਾਨਤ ਲੈ ਕੇ ਛੱਡ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਉਪਾਅ ਕਰ ਰਹੀ ਹੈ। ਰੋਜ਼ਾਨਾ ਸ਼ਾਮ 5 ਵਜੇ ਸੂਬੇ ਵਿਚ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਦੇ ਨਾਲ ਵੀਕੈਂਡ ਲੌਕਡਾਊਨ ਲਾਇਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਕੁਝ ਹੋਰ ਪਾਬੰਦੀਆਂ ਵੀ ਲਾਈਆਂ ਹਨ। ਇਸਦੇ ਬਾਵਜੂਦ, ਕੁਝ ਲੋਕ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰ ਰਹੇ ਹਨ। ਇਸ ਮਗਰੋਂ ਹੁਣ ਪ੍ਰਸ਼ਾਸਨਿਕ ਪ੍ਰਣਾਲੀ ਨੇ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਦੋਸਤ ਦੀ ਜਾਨ ਬਚਾਉਣ ਲਈ 1400 ਕਿਮੀ ਕਾਰ ਚਲਾ ਆਕਸੀਜਨ ਸਿਲੰਡਰ ਲੈ ਕੇ ਪੁੱਜਿਆ ਸ਼ਖਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin