ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਆਮ ਲੋਕਾਂ ਦੇ ਨਾਲ-ਨਾਲ ਰਾਜਨੇਤਾ, ਖਿਡਾਰੀ ਤੇ ਮਨੋਰੰਜਨ ਦੀ ਦੁਨੀਆਂ ਦੀਆਂ ਮਸ਼ਹੂਰ ਹਸਤੀਆਂ ਉੱਤੇ ਹਾਵੀ ਹੋਣਾ ਸ਼ੁਰੂ ਹੋ ਗਿਆ ਹੈ। ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸ਼ਰਵਣ ਰਾਠੌਰ ਦੀ ਪਿਛਲੇ ਹਫ਼ਤੇ ਕਰੋਨਾ ਦੀ ਲਾਗ ਕਾਰਨ ਮੌਤ ਹੋ ਗਈ। ਹੁਣ ਐਤਵਾਰ ਨੂੰ ਸੰਗੀਤ ਦੀ ਦੁਨੀਆਂ ਨੇ ਪੰਡਿਤ ਰਾਜਨ ਮਿਸ਼ਰਾ ਨੂੰ ਗੁਆ ਦਿੱਤਾ। ਉਸ ਦੀ ਮੌਤ ਦਿੱਲੀ 'ਚ ਹੋਈ।

ਰਾਜਨ ਤੇ ਸਾਜਨ ਮਿਸ਼ਰਾ ਦੀ ਜੋੜੀ ਦੇ ਕਲਾਸਿਕਲ ਗਾਇਕ ਪੰਡਿਤ ਰਾਜਨ ਮਿਸ਼ਰਾ ਕੋਰੋਨਾ ਵਾਇਰਸ ਨਾਲ ਪੀੜ੍ਹਤ ਸਨ ਤੇ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ 70 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ 'ਚ ਸਹੀ ਸਮੇਂ 'ਤੇ ਬੈੱਡ ਜਾਂ ਵੈਂਟੀਲੇਟਰ ਨਹੀਂ ਮਿਲ ਸਕਿਆ। ਫ਼ਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਨੇ ਇਸ ਦੀ ਨਿਖੇਧੀ ਕੀਤੀ ਹੈ।

ਦੇਹਾਂਤ 'ਤੇ ਭਰੋਸਾ ਨਹੀਂ ਹੋ ਰਿਹਾ

ਫ਼ਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਨੇ ਕੁਝ ਸਮਾਂ ਪਹਿਲਾਂ ਟਵਿੱਟਰ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜਦੋਂ ਪੰਡਿਤ ਰਾਜਨ ਮਿਸ਼ਰਾ ਲਈ ਵੈਂਟੀਲੇਟਰ ਸਹੀ ਸਮੇਂ 'ਤੇ ਉਪਲੱਬਧ ਨਾ ਹੋਣ 'ਤੇ ਸਿਸਟਮ ਉੱਤੇ ਸਵਾਲ ਚੁੱਕੇ। ਉਨ੍ਹਾਂ ਲਿਖਿਆ, "ਮੈਂ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਪੰਡਿਤ ਰਾਜਨ ਮਿਸ਼ਰਾ ਨਹੀਂ ਰਹੇ..."

I still can’t believe that we lost Pandit Rajan Mishra.. How do I absorb the fact that a ventilator bed couldn’t be arranged for him. Rest in Peace. #PanditRajanMishra

It’s a national horror movie that we are watching live.
— Vishal Bhardwaj (@VishalBhardwaj) April 27, 2021

ਵੇਖ ਰਹੇ ਹਾਂ ਨੈਸ਼ਨਲ ਹਾਰਰ ਮੂਵੀ

ਵਿਸ਼ਾਲ ਭਾਰਦਵਾਜ ਨੇ ਅੱਗੇ ਲਿਖਿਆ, "ਮੈਂ ਇਸ ਤੱਥ ਨੂੰ ਕਿਵੇਂ ਸਵੀਕਾਰ ਕਰ ਸਕਦਾ ਹਾਂ ਕਿ ਉਨ੍ਹਾਂ ਲਈ ਵੈਂਟੀਲੇਟਰ ਦਾ ਪ੍ਰਬੰਧ ਵੀ ਨਹੀਂ ਹੋ ਸਕਿਆ। ਉਨ੍ਹਾਂ ਦੀ ਆਤਮਾ ਸ਼ਾਂਤੀ ਨੂੰ ਸ਼ਾਂਤੀ ਮਿਲੇ।" ਉਨ੍ਹਾਂ ਨੇ ਦੇਸ਼ 'ਚ ਫੈਲ ਰਹੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਦੀ ਤੁਲਨਾ ਵੀ ਇੱਕ ਡਰਾਉਣੀ ਫ਼ਿਲਮ ਨਾਲ ਕੀਤੀ। ਉਨ੍ਹਾਂ ਲਿਖਿਆ, "ਇਹ ਇੱਕ ਨੈਸ਼ਨਲ ਹਾਰਰ ਮੂਵੀ ਹੈ ਜੋ ਅਸੀਂ ਸਾਰੇ ਲਾਈਵ ਵੇਖ ਰਹੇ ਹਾਂ।"

Mujhe abhi pata chala ki bahut guni shastriya gayak Padma Bhushan Sangeet Natak Akademi puraskar se sammanit Pandit Rajan Mishra ji Ka nidhan hua hai. Ye sunke mujhe bahut dukh hua. Ishwar unki aatma ko shanti pradan kare. Meri samvedanaayein unke pariwar ke saath hai.
— Lata Mangeshkar (@mangeshkarlata) April 25, 2021