ਨਿਊਯਾਰਕ: ਟੀਕਾਕਰਨ ਕੋਵਿਡ-19 ਦੇ ਲਾਗ ਦੇ ਖ਼ਤਰੇ ਨੂੰ ਘੱਟ ਕਰਨ ਦਾ ਮੌਜੂਦਾ ਸਮੇਂ ਵਧੀਆ ਤਰੀਕਾ ਹੈ। ਦੂਜੀ ਲਹਿਰ ਦੇ ਕਹਿਰ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਵਾਇਰਸ ਦਾ ਬਦਲਿਆ ਹੋਇਆ ਰੂਪ ਮਾਸੂਮ ਬੱਚਿਆਂ ਨੂੰ ਵੀ ਨਹੀਂ ਛੱਡ ਰਿਹਾ। ਅਜਿਹੀ ਸਥਿਤੀ 'ਚ ਇੱਕ ਡਾਕਟਰ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਡਾਕਟਰ ਨੇ ਆਪਣੇ ਬੱਚੇ ਨੂੰ ਕੋਵਿਡ-19 ਐਂਟੀ ਬਾਡੀਜ਼ ਨਾਲ ਜਨਮ ਦਿੱਤਾ।


ਕੋਵਿਡ -19 ਐਂਟੀ ਬਾਡੀਜ਼ ਨਾਲ ਪੈਦਾ ਹੋਇਆ ਮਾਸੂਮ


ਮਾਸੂਮ ਹੁਣ ਇੱਕ ਚਮਤਕਾਰੀ ਬੱਚਾ ਬਣ ਗਿਆ ਹੈ। ਪ੍ਰੇਰਨਾ ਸ਼੍ਰੇਸ਼ਠ ਨਿਊਯਾਰਕ ਦੇ ਨਿਊਰੋਬਾਇਓਲੋਜੀ ਐਂਡ ਬਿਹੇਵਿਅਰ ਵਿਭਾਗ ਦੇ ਸਟੋਨੀ ਬਰੂਕ ਵਿਭਾਗ ਦੀ ਇਕ ਡਾਕਟਰ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਐਂਟੀ-ਬਾਡੀਜ਼ ਨਾਲ ਲੈੱਸ ਬੱਚੇ ਨੂੰ ਜਨਮ ਦੇਣ ਵਾਲੀ ਖੁਸ਼ਖਬਰੀ ਸਾਂਝੀ ਕੀਤੀ ਹੈ।


<blockquote class="twitter-tweet"><p lang="en" dir="ltr">In other news, found out yesterday that my newborn has antibodies for the COVID spike protein because I got vaccinated during my pregnancy. Science ROCKS!</p>&mdash; Dr. Prerana Shrestha (@prerana123) <a rel='nofollow'>April 23, 2021</a></blockquote> <script async src="https://platform.twitter.com/widgets.js" charset="utf-8"></script>


ਉਨ੍ਹਾਂ ਨੇ ਲਗਾਤਾਰ ਟਵੀਟ ਕੀਤੇ ਤੇ ਲਿਖਿਆ, "ਮੈਨੂੰ ਕੱਲ੍ਹ ਪਤਾ ਲੱਗਿਆ ਕਿ ਮੇਰਾ ਮਾਸੂਮ ਕੋਵਿਡ-19 ਐਂਟੀ-ਬਾਡੀਜ਼ ਨਾਲ ਲੈੱਸ ਹੈ, ਕਿਉਂਕਿ ਮੈਨੂੰ ਗਰਭ ਅਵਸਥਾ 'ਚ ਟੀਕਾ ਲਾਇਆ ਗਿਆ ਹੈ।" ਇਸ ਵੇਲੇ ਕੋਵਿਡ-19 ਟੀਕਾ ਗਰਭਵਤੀ ਔਰਤਾਂ ਲਈ ਪੂਰੀ ਤਰ੍ਹਾਂ ਉਪਲੱਬਧ ਨਹੀਂ ਹੈ ਤੇ ਉਨ੍ਹਾਂ ਲਈ ਮਨੁੱਖੀ ਟ੍ਰਾਇਲ ਚੱਲ ਰਿਹਾ ਹਨ। ਹਾਲਾਂਕਿ ਫ਼ਰੰਟ ਲਾਈਨ 'ਤੇ ਤਾਇਨਾਤ ਗਰਭਵਤੀ ਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਖੁਦ ਨੂੰ ਲਾਗ ਦੇ ਵੱਧ ਰਹੇ ਜ਼ੋਖਮ ਦੇ ਕਾਰਨ ਕੋਵਿਡ-19 ਟੀਕਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।


ਸੋਸ਼ਲ ਮੀਡੀਆ 'ਤੇ ਪੋਸਟਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ


ਗਰਭਵਤੀ ਔਰਤਾਂ ਨੂੰ ਦੁਨੀਆਂ ਦੀਆਂ ਕੁਝ ਚੁਣੀਆਂ ਥਾਵਾਂ 'ਤੇ ਟੀਕਾਕਰਨ ਲਈ ਯੋਗ ਮੰਨਿਆ ਜਾਂਦਾ ਹੈ। ਡਾਕਟਰ ਪ੍ਰੇਰਨਾ ਨੇ ਇਹ ਵੀ ਦੱਸਿਆ ਕਿ ਉਸ ਨੇ ਫਾਈਜ਼ਰ ਦੇ ਟੀਕੇ ਦੀਆਂ ਦੋਵਾਂ ਖੁਰਾਕਾਂ ਫਰਵਰੀ 'ਚ ਲਵਾਈਆਂ ਸਨ ਤੇ ਉਸ ਸਮੇਂ ਇਹ ਉਸ ਦੀ ਆਖਰੀ ਤਿਮਾਹੀ ਸੀ। ਐਂਟੀ-ਬਾਡੀਜ਼ ਨਾਲ ਲੈੱਸ ਇਕ ਮਾਸੂਮ ਦੇ ਜਨਮ ਦੀ ਖਬਰ ਨੇ ਹਨ੍ਹੇਰੇ ਸਮੇਂ ਵਿਚ ਇੰਟਰਨੈਟ ਨੂੰ ਹੈਰਾਨ ਕਰ ਦਿੱਤਾ। ਬਹੁਤ ਸਾਰੇ ਲੋਕਾਂ ਨੇ ਟੀਕਾਕਰਨ ਦੇ ਲਾਭ ਦੱਸਣ ਲਈ ਮਾਂ ਦਾ ਧੰਨਵਾਦ ਕੀਤਾ, ਜਦੋਂ ਕਿ ਕੁਝ ਲੋਕਾਂ ਨੇ ਵਿਗਿਆਨ ਦਾ ਕ੍ਰਿਸ਼ਮਾ ਦੱਸਿਆ।