ਮੁੰਬਈ: ਬਾਲੀਵੁਡ ਦੇ ਵਿਚ ਜੇਕਰ ਕੋਈ Energy ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਤਾਂ ਉਹ ਕੋਈ ਹੋਰਰ ਨਹੀਂ ਸਗੋਂ 'ਗੱਲੀ ਬੁਆਏ' ਰਣਵੀਰ ਸਿੰਘ ਹੈ। ਇਸ ਦੇ ਨਾਲ ਹੀ ਫਿੱਟਨੈਸ ਦੀ ਗੱਲ ਕਰੀਏ ਤਾਂ ਅਨੀਲ ਕਪੂਰ ਦਾ ਨਾਂ ਸਭ ਤੋਂ ਪਹਿਲਾਂ ਜ਼ੁਬਾਨ 'ਤੇ ਆਉਂਦਾ ਹੈ। ਹੁਣ ਦੋਵਾਂ ਸਟਾਰ ਦੇ ਫੈਨਸ ਦੇ ਲਈ ਖੁਸ਼ਖਬਰੀ ਹੈ ਕਿ ਦੋਵੇਂ ਸਟਾਰਸ ਜਲਦੀ ਹੀ ਇੱਕਠੇ ਕੰਮ ਕਰਦੇ ਨਜ਼ਰ ਆਉਂਗੇ।

Continues below advertisement


ਇਸ ਦੇ ਨਾਲ ਹੀ ਫੈਨਸ ਇਸ ਐਨਰਜੀ ਅਤੇ ਫਿੱਟਨੈਸ ਦੀ ਪੈਕੇਜ ਨੂੰ ਇੱਕਠੇ ਵੇਖਣ ਲਈ ਐਕਸਾਈਟੀਡ ਹਨ। ਦੱਸ ਦਈਏ ਕਿ ਇਸ ਦੀ ਜਾਣਕਾਰੀ ਖੁਦ ਰਣਵੀਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾ ਕੇ ਦਿੱਤੀ ਹੈ। ਹਾਲਾਂਕਿ, ਇਸ ਬਾਰੇ ਖੁਲਾਸਾ ਨਹੀਂ ਹੋਇਆ ਕਿ ਇਸ ਪ੍ਰੋਜੈਕਟ ਦਾ ਨਾਂ ਕੀ ਹੈ। ਪਰ ਰਣਵੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਅਨਿਲ ਕਪੂਰ ਦੇ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਬਹੁਤ ਵਧੀਆ ਕੈਪਸ਼ਨ ਲਿਖਿਆ ਹੈ।



ਰਣਵੀਰ ਦਾ ਕਹਿਣਾ ਹੈ ਕਿ ਅਨਿਲ ਕਪੂਰ ਉਨ੍ਹਾਂ ਦੇ ਮਨਪਸੰਦ ਸਿਤਾਰਿਆਂ ਚੋਂ ਇੱਕ ਹਨ। ਉਨ੍ਹਾਂ ਅੱਗੇ ਲਿਖਿਆ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਸਭ ਤੋਂ ਵੱਧ ਐਡਮਾਇਰ ਸਟਾਰ ਨਾਲ ਕੰਮ ਕਰਨ ਜਾ ਰਿਹਾ ਹਾਂਇਸ ਤੋਂ ਪਹਿਲਾਂ ਦੋਵਾਂ ਨੇ ਫਿਲਮ 'ਦਿਲ ਧੜਕਨੇ ਦੋ' ਵਿਚ ਇਕੱਠੇ ਕੰਮ ਕੀਤਾ ਸੀ।


ਹੁਣ ਜੇਕਰ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਇਸ ਸਮੇਂ ਫਿਲਮ '83' ਨਾਲ ਚਰਚਾ 'ਚ ਹਨ। ਉਧਰ ਅਨਿਲ ਕਪੂਰ ਨੂੰ ਵੀ ਆਉਣ ਵਾਲੇ ਸਮੇਂ ਵਿਚ ਕਈਂ ਵੱਡੀਆਂ ਧਮਾਕੇਦਾਰ ਵਾਲੀਆਂ ਫਿਲਮਾਂ ਦੇ ' ਵੱਡੇ ਕਿਰਦਾਰ ਕਰਦੇ ਨਜ਼ਰ ਆਉਣਗੇ।


ਇਹ ਵੀ ਪੜ੍ਹੋ: ਆਪਣੀ ਪਹਿਲੀ ਕਮਾਈ ਤੋਂ ਹੀ ਕਰੋ ਬੱਚਤ ਤੇ ਨਿਵੇਸ਼ ਦੀ ਸ਼ੁਰੂਆਤ, ਮਿਲੇਨੀਅਲਜ਼ ਲਈ ਇਹ ਹਨ ਪੰਜ ਗੋਲਡਨ ਰੂਲਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904