ਨਵੀਂ ਦਿੱਲੀ: ਮਿਲੇਨੀਅਲਜ਼ (ਜਿਹੜੇ 21ਵੀਂ ਸਦੀ ਦੇ ਅਰੰਭ ’ਚ ਜਵਾਨ ਸਨ ਤੇ ਜਿਨ੍ਹਾਂ ਦੀ ਉਮਰ ਹੁਣ 25 ਤੋਂ 40 ਸਾਲ ਹੈ), ਜਿਨ੍ਹਾਂ ਨੂੰ Y ਜੈਨਰੇਸ਼ਨ ਕਿਹਾ ਜਾਂਦਾ ਹੈ, ਕਮਾਈ ਦੇ ਮਾਮਲੇ ’ਚ ਬਹੁਤ ਅੱਗੇ ਹਨ। ਖ਼ਰਚ ਕਰਨ ਦਾ ਉਨ੍ਹਾਂ ਦਾ ਆਪਣਾ ਅੰਦਾਜ਼ ਹੈ। ਇਸ ਪੀੜ੍ਹੀ ਦੇ ਲੋਕਾਂ ’ਚ ਮਹਿੰਗੇ ਗੈਜੇਟ, ਲਗਜ਼ਰੀ ਛੁੱਟੀਆਂ ਤੇ ਮਨੋਰੰਜਨ ਉੱਤੇ ਸ਼ਾਹੀ ਤਰੀਕੇ ਖ਼ਰਚ ਕਰਨਾ ਆਮ ਗੱਲ ਹੈ ਪਰ ਜਿੱਥੋਂ ਤੱਕ ਫ਼ਾਈਨੈਂਸ਼ੀਅਲ ਪਲੈਨਿੰਗ ਤੇ ਨਿਵੇਸ਼ ਦਾ ਮਾਮਲਾ ਹੈ, ਤਾਂ ਇਹ ਕੁਝ ਪੱਛੜੇ ਹੋਏ ਵਿਖਾਈ ਦਿੰਦੇ ਹਨ।
ਮਿਲੇਨੀਅਲਜ਼ ਦੇ ਜਿਸ ਪੱਧਰ ਦੀ ਫ਼ਾਈਨੈਂਸ਼ੀਅਲ ਲਿਟਰੇਸੀ ਦੀ ਆਸ ਕੀਤੀ ਜਾਂਦੀ ਹੈ, ਉਸ ਉੱਤੇ ਉਹ ਖਰੇ ਉੱਤਰਦੇ ਨਹੀਂ ਦਿੱਸਦੇ। ਇੱਥੇ ਉਹ ਪੰਜ ਗੋਲਡਨ ਰੂਲਜ਼ ਹਨ, ਜਿਨ੍ਹਾਂ ਨਾਲ ਇਹ ਮਿਲੇਨੀਅਲਜ਼ ਨਿਵੇਸ਼ ਤੇ ਬੱਚਤ ’ਚ ਵਾਧਾ ਕਰ ਸਕਦੇ ਹਨ:
1. ਖ਼ਰਚ ਦਾ ਸਹੀ ਹਿਸਾਬ ਰੱਖੋ: ਨੌਜਵਾਨ ਪੀੜ੍ਹੀ ਦੇ ਜ਼ਿਆਦਾਤਰ ਲੋਕ ਜਦੋਂ ਆਪਣੀ ਕਮਾਈ ਦੇ ਸੁਨਹਿਰੀ ਦਿਨ ਹੁੰਦੇ ਹਨ, ਤਾਂ ਖ਼ਰਚੇ ਦਾ ਹਿਸਾਬ ਨਹੀਂ ਰੱਖਦੇ ਪਰ ਖ਼ਰਚਿਆਂ ਦਾ ਹਿਸਾਬ ਰੱਖਣਾ ਜ਼ਰੂਰੀ ਹੈ। ਆਪਣੇ ਖ਼ਰਚਿਆਂ ਨੂੰ ਟ੍ਰੈਕ ਕਰ ਕੇ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਤੁਸੀਂ ਆਪਣੀ ਵਿੱਤੀ ਸਰੋਤ ਕਿੱਥੇ ਵੱਧ ਖ਼ਰਚ ਕਰ ਰਹੇ ਹੋ ਤੇ ਕਿੱਥੇ ਘੱਟ। ਇਸ ਨਾਲ ਤੁਹਾਨੂੰ ਇੱਕ ਫ਼ਾਈਨੈਂਸ਼ੀਅਲ ਪਲੈਨਿੰਗ ’ਚ ਮਦਦ ਮਿਲੇਗੀ।
2. ਲਾਈਫ਼ ਤੇ ਹੈਲਥ ਇੰਸ਼ਯੋਰੈਂਸ ਜ਼ਰੂਰੀ: ਕਿਸੇ ਵੀ ਵਿਅਕਤੀ ਲਈ ਲਾਈਫ਼ ਤੇ ਹੈਲਥ ਇੰਸ਼ਯੋਰੈਂਸ ਜ਼ਰੂਰੀ ਹਨ। ਲਾਈਫ਼ ਇੰਸ਼ਯੋਰੈਂਸ ਤੁਹਾਡੇ ’ਤੇ ਨਿਰਭਰ ਰਹਿਣ ਵਾਲੇ ਲੋਕਾਂ ਦੀ ਆਰਥਿਕ ਸੁਰੱਖਿਆ ਲਈ ਜ਼ਰੂਰੀ ਹੈ। ਹੈਲਥ ਇੰਸ਼ਯੋਰੈਂਸ ਤੁਹਾਡੀ ਸਿਹਤ ਦੀ ਸੁਰੱਖਿਆ ਲਈ ਜ਼ਰੂਰੀ ਹੈ। ਭਾਵੇਂ ਦਫ਼ਤਰ ’ਚ ਤੁਹਾਨੂੰ ਮੈਡੀਕਲ ਇੰਸ਼ਯੋਰੈਂਸ ਮਿਲ ਰਿਹਾ ਹੋਵੇ ਪਰ ਵਾਧੂ ਕਵਰ ਵਜੋਂ ਖ਼ੁਦ ਹੈਲਥ ਇੰਸ਼ਯੋਰੈਂਸ ਪਾਲਿਸੀ ਖ਼ਰੀਦੋ ਕਿਉਂਕਿ ਇਲਾਜ ਦੇ ਖ਼ਰਚੇ ਹੁਣ ਬਹੁਤ ਵਧਦੇ ਜਾ ਰਹੇ ਹਨ।
3. ਪੀਪੀਐਫ਼ ਤੇ ਵੀਪੀਐਫ਼: ਨਵੀਂ ਪੀੜ੍ਹੀ ਲਈ ਭਵਿੱਖ ਦੀ ਆਰਥਿਕ ਸੁਰੱਖਿਆ ਓਨੀ ਹੀ ਜ਼ਰੂਰੀ ਹੈ, ਜਿੰਨੀ ਪੁਰਾਣੀ ਪੀੜ੍ਹੀ ਲਈ। ਇਸ ਲਈ ਪੀਪੀਐੰਫ਼ ਵਿੱਚ ਨਿਵੇਸ਼ ਸ਼ੁਰੂ ਕਰੋ। ਇਹ ਲੰਮੇ ਸਮੇਂ ’ਚ ਅਸੈੱਟ ਨਿਰਮਾਣ ਲਈ ਬਿਹਤਰੀਨ ਇੰਸਟਰੂਮੈਂਟ ਹੈ। ਇਸ ਨਿਵੇਸ਼ ਉੱਤੇ ਟੈਕਸ ਨਹੀਂ ਹੁੰਦਾ ਤੇ ਤੁਹਾਡੇ ਕੋਲ ਲੰਮੇ ਸਮੇਂ ’ਚ ਇੱਕ ਵਧੀਆ ਫ਼ੰਡ ਬਣ ਜਾਂਦਾ ਹੈ। ਵੀਪੀਐੱਫ਼ ਵਿੱਚ ਪੰਜ ਲੱਖ ਰੁਪਏ ਦਾ ਨਿਵੇਸ਼ ਬਗ਼ੈਰ ਟੈਕਸ ਦੇਣਦਾਰੀ ਦੇ ਹੁੰਦਾ ਹੈ।
4. ਐੱਨਪੀਐੱਸ ’ਚ ਲਾਓ ਪੈਸਾ: ਐੱਨਪੀਐੱਸ ਰਿਟਾਇਰਮੈਂਟ ਫ਼ੰਡ ਲਈ ਵਧੀਆ ਨਿਵੇਸ਼ ਮਾਧਿਅਮ ਹੈ। ਇਹ ਆਰਥਿਕ ਸੁਰੱਖਿਆ ਦਿੰਦਾ ਹੈ। 60 ਸਾਲਦੀ ਉਮਰ ਤੋਂ ਬਾਅਦ ਭਾਵ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਇਸ ਦਾ ਇੱਕ ਹਿੱਸਾ ਕੱਢ ਸਕਦੇ ਹੋ ਤੇ ਬਾਕੀ ਹਰ ਮਹੀਨੇ ਤੁਹਾਨੂੰ ਇੱਕ ਨਿਸ਼ਚਤ ਰਕਮ ਵਜੋਂ ਮਿਲਦੀ ਹੈ। ਐੱਨਪੀਐੱਸ ਰਾਹੀਂ ਤੁਸੀਂ ਫ਼ਾਈਨੈਂਸ਼ੀਅਲ ਮਾਰਕਿਟ ਜਿਵੇਂ ਸ਼ੇਅਰ ਤੇ ਡੇਟ ਵਿੱਚ ਵੀ ਨਿਵੇਸ਼ ਕਰ ਸਕਦੇ ਹੋ ਤੇ ਇਸ ਦੇ ਵੱਧ ਮੁਨਾਫ਼ੇ ਦਾ ਲਾਭ ਲੈ ਸਕਦੇ ਹੋ।
5. ਮਿਊਚੁਅਲ ਫ਼ੰਡ ਵਿੱਚ ਨਿਵੇਸ਼ ਸਹੀ: ਮਿਊਚੁਅਲ ਫ਼ੰਡ, ਖ਼ਾਸ ਕਰ ਕੇ ਐੱਸਆਈਪੀ ਰਾਹੀਂ ਨਿਵੇਸ਼ ਤੁਹਾਨੂੰ ਇੱਕ ਅਨੁਸ਼ਾਸਿਤ ਇਨਵੈਸਟਰ ਬਣਾਉਂਦਾ ਹੈ। ਐੱਸਆਈ ਰਾਹੀਂ ਲੰਮੇ ਸਮੇਂ ’ਚ ਇੱਕ ਵੱਡਾ ਫ਼ੰਡ ਤਿਆਰ ਹੋ ਸਕਦਾ ਹੈ ਤੇ ਇੰਝ ਤੁਸੀਂ ਭਵਿੱਖ ਦੇ ਖ਼ਰਚਿਆਂ ਲਈ ਨਿਸ਼ਚਤ ਰਹਿ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904