Raai Laxmi on Relationship with MS Dhoni: ਕ੍ਰਿਕਟਰ ਮਹਿੰਦਰ ਸਿੰਘ ਧੋਨੀ (MS Dhoni) ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੇ ਹਨ। ਉਨ੍ਹਾਂ ਦਾ ਸਾਊਥ ਅਦਾਕਾਰਾ ਰਾਏ ਲਕਸ਼ਮੀ ਨਾਲ ਅਫੇਅਰ ਵੀ ਕਾਫੀ ਚਰਚਾ ਵਿੱਚ ਰਿਹਾ ਸੀ। ਰਾਏ ਲਕਸ਼ਮੀ ਨੇ ਐਮਐਸ ਧੋਨੀ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਸੀ।


ਦੱਸ ਦੇਈਏ ਕਿ ਸਾਲ 2008 ਤੋਂ 2009 ਤੱਕ ਰਾਏ ਲਕਸ਼ਮੀ ਅਤੇ ਐੱਮਐੱਸ ਧੋਨੀ ਦੇ ਰਿਸ਼ਤੇ ਦੀਆਂ ਖਬਰਾਂ ਕਾਫੀ ਚਰਚਾ 'ਚ ਰਹੀਆਂ ਸਨ। ਦੋਵਾਂ ਨੂੰ 2009 'ਚ IPL 'ਚ ਪਾਰਟੀਆਂ ਤੋਂ ਬਾਅਦ ਇਕੱਠੇ ਦੇਖਿਆ ਗਿਆ ਸੀ। ਧੋਨੀ ਨੇ ਅਦਾਕਾਰਾ ਦੇ ਜਨਮਦਿਨ ਦੀ ਪਾਰਟੀ 'ਚ ਵੀ ਸ਼ਿਰਕਤ ਕੀਤੀ ਸੀ। 


Read MOre: Shilpa Shinde Wedding: 'ਭਾਬੀ ਜੀ' ਨਾਲ ਵਿਆਹ ਕਰੇਗਾ ਇਹ ਸਟਾਰ ਅਦਾਕਾਰ ? ਗੱਲਾਂ-ਗੱਲਾਂ 'ਚ ਖੋਲ੍ਹਿਆ ਰਾਜ਼



ਧੋਨੀ ਨਾਲ ਰਿਸ਼ਤੇ ਨੂੰ ਦੱਸਿਆ ਦਾਗ 


ਰਾਏ ਲਕਸ਼ਮੀ ਨੇ 2014 ਵਿੱਚ ਐਮਐਸ ਧੋਨੀ ਨਾਲ ਆਪਣੇ ਰਿਸ਼ਤੇ ਬਾਰੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ, 'ਮੈਂ ਇਹ ਮੰਨਣ ਲੱਗੀ ਹਾਂ ਕਿ ਮਹਿੰਦਰ ਸਿੰਘ ਧੋਨੀ ਦੇ ਨਾਲ ਮੇਰਾ ਰਿਸ਼ਤਾ ਦਾਗ ਵਰਗਾ ਹੈ ਅਤੇ ਇਹ ਲੰਬੇ ਸਮੇਂ ਤੱਕ ਨਹੀਂ ਮਿਟੇਗਾ।'


ਅਜਿਹੀਆਂ ਖਬਰਾਂ ਆਈਆਂ ਸਨ ਕਿ ਮਹਿੰਦਰ ਸਿੰਘ ਧੋਨੀ ਅਤੇ ਰਾਏ ਲਕਸ਼ਮੀ ਦੇ ਕਰੀਅਰ ਕਾਰਨ ਉਨ੍ਹਾਂ ਵਿਚਾਲੇ ਦੂਰੀਆਂ ਆ ਗਈਆਂ ਸੀ। ਇਸ ਕਾਰਨ ਉਹ ਵੱਖ ਹੋ ਗਏ ਸੀ। ਰਾਏ ਲਕਸ਼ਮੀ ਨਾਲ ਬ੍ਰੇਕਅੱਪ ਦੇ ਇੱਕ ਸਾਲ ਬਾਅਦ ਐਮਐਸ ਧੋਨੀ ਨੇ ਸਾਕਸ਼ੀ ਧੋਨੀ ਨਾਲ ਵਿਆਹ ਕਰਵਾ ਲਿਆ। ਇਹ ਜੋੜਾ ਹੁਣ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਿਹਾ ਹੈ। ਉਨ੍ਹਾਂ ਦਾ ਵਿਆਹ 4 ਜੁਲਾਈ 2010 ਨੂੰ ਹੋਇਆ ਸੀ। ਉਨ੍ਹਾਂ ਦੀ ਇੱਕ ਬੇਟੀ ਜ਼ੀਵਾ ਧੋਨੀ ਵੀ ਹੈ। ਜੀਵਾ ਦਾ ਜਨਮ 6 ਫਰਵਰੀ 2015 ਨੂੰ ਹੋਇਆ ਸੀ।


ਰਾਏ ਲਕਸ਼ਮੀ ਤੋਂ ਵੱਖ ਹੋਣ ਤੋਂ ਬਾਅਦ ਧੋਨੀ ਨੇ ਕਦੇ ਵੀ ਇਸ ਬਾਰੇ ਜਨਤਕ ਤੌਰ 'ਤੇ ਗੱਲ ਨਹੀਂ ਕੀਤੀ। ਉਹ ਆਪਣੀ ਜ਼ਿੰਦਗੀ ਨੂੰ ਗੁਪਤ ਰੱਖਦੇ ਹਨ।


ਕੌਣ ਹੈ ਰਾਏ ਲਕਸ਼ਮੀ?


ਰਾਏ ਲਕਸ਼ਮੀ ਦੀ ਗੱਲ ਕਰੀਏ ਤਾਂ ਉਨ੍ਹਾਂ ਮਾਡਲਿੰਗ ਤੋਂ ਸ਼ੁਰੂਆਤ ਕੀਤੀ ਅਤੇ ਫਿਰ ਐਕਟਿੰਗ ਵਿੱਚ ਐਂਟਰੀ ਲੈ ਲਈ। ਉਨ੍ਹਾਂ ਤਾਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ 2005 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਹ ਤਾਮਿਲ ਫਿਲਮ ਕਾਰਕਾ ਕਸਾਦਰਾ ਵਿੱਚ ਨਜ਼ਰ ਆਈ ਸੀ। ਉਨ੍ਹਾਂ ਅਜੇ ਦੇਵਗਨ ਨਾਲ ਫਿਲਮ ਭੋਲਾ ਵਿੱਚ ਵੀ ਕੰਮ ਕਰ ਕੀਤਾ ਹੈ। ਉਹ ਫਿਲਮ ਅਕੀਰਾ ਵਿੱਚ ਵੀ ਨਜ਼ਰ ਆਈ ਸੀ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।





Read MOre: Death: ਮਸ਼ਹੂਰ ਗਾਇਕ ਅਤੇ ਅਦਾਕਾਰ ਦਾ ਦੇਹਾਂਤ, ਪਰਿਵਾਰ ਵੱਲੋਂ ਸ਼ੇਅਰ ਕੀਤੀ ਪੋਸਟ ਅੱਖਾਂ ਕਰ ਦਏਗੀ ਨਮ